ਲੁਧਿਆਣਾ : ਔਰਤਾਂ ਨੇ ਦਿੱਤੀ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

02/16/2019 12:50:59 PM

ਲੁਧਿਆਣਾ (ਨਰਿੰਦਰ) : ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਸ਼ਹੀਦ ਹੋਏ ਜਵਾਨਾਂ ਲਈ ਜਿੱਥੇ ਹਰ ਅੱਖ ਨਮ ਹੈ, ਉੱਥੇ ਹੀ ਲੋਕਾਂ 'ਚ ਪਾਕਿਸਤਾਨ ਅਤੇ ਅੱਤਵਾਦ ਖਿਲਾਫ ਬੇਹੱਦ ਗੁੱਸਾ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ ਹੀ ਇੱਥੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਿੱਖਿਅਕ ਸੰਸਥਾਵਾਂ 'ਚ ਕੈਂਡਲ ਮਾਰਚ ਅਤੇ ਭਾਵਪੂਰਨ ਸ਼ੋਕ ਸਭਾ ਆਯੋਜਿਤ ਕੀਤੀ ਗਈ। ਇਸ ਮੌਕੇ ਔਰਤਾਂ ਨੇ ਕਿਹਾ ਕਿ ਅੱਤਵਾਦੀਆਂ ਵਲੋਂ ਇਹ ਜੋ ਕਾਇਰਤਾ ਭਰੀ ਹਰਕਤ ਕੀਤੀ ਗਈ ਹੈ, ਉਸ ਦੇ ਵਿਰੋਧ 'ਚ ਸਾਰਾ ਦੇਸ਼ ਉੱਠ ਖੜ੍ਹਾ ਹੋਇਆ ਹੈ। ਉਨ੍ਹਾਂ ਵਲੋਂ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਔਰਤਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਦੇਸ਼ ਦੀ ਰੱਖਿਆ ਲਈ ਤਿਆਰ ਕਰਨਗੀਆਂ। 


Babita

Content Editor

Related News