ਰੱਦੀ-ਟੂ-ਐਜੂਕੇਸ਼ਨ ਸੋਸਾਇਟੀ ਨੇ ''ਬਸਤੇ ਵੰਡੋ'' ਮੁਹਿੰਮ ਦੀ ਕੀਤੀ ਸ਼ੁਰੂਆਤ

02/23/2018 3:20:48 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸੰਸਥਾ ਰੱਦੀ-ਟੂ-ਐਜੂਕੇਸ਼ਨ ਵੱਲੋਂ ਲੋੜਵੰਦ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦੇ ਨਾਲ 'ਬਸਤੇ ਵੰਡੋ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸੰਸਥਾ ਨੇ ਸਮਾਜਸੇਵੀ ਲੋਕਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਮੁਫ਼ਤ ਬੈਗ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੁੱਕੜ ਬੁੱਕ ਸਟੋਰ ਦੇ ਸਹਿਯੋਗ ਨਾਲ ਸਥਾਨਕ ਕਿਰਤ ਨਗਰ ਵਿਖੇ ਰੱਦੀ-ਟੂ-ਐਜੂਕੇਸ਼ਨ ਸੋਸਾਇਟੀ ਸੈਂਟਰ ਦੇ ਬੱਚਿਆਂ ਨੂੰ ਸਕੂਲੀ ਬਸਤਿਆਂ ਦੀ ਵੰਡ ਕੀਤੀ ਗਈ। ਸਰਬਜੀਤ ਮੁਕਤਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 'ਬਸਤੇ ਵੰਡੋ' ਮੁਹਿੰਮ ਤਹਿਤ ਸਕੂਲਾਂ 'ਚ ਪੜ੍ਹਾ ਰਹੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਕੂਲੀ ਬਸਤੇ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸਰਬਜੀਤ ਸਿੰਘ, ਅਨੀਸ਼ ਕੁੱਕੜ, ਖੁਸ਼ਦੀਪ ਅਰੋੜਾ, ਸੁਰਿੰਦਰ ਕੌਰ, ਰਾਣੀ ਯਾਦਵ ਆਦਿ ਹਾਜ਼ਰ ਸਨ।


Related News