ਆਵਾਜਾਈ ’ਚ ਵਿਘਨ ਪਾਉਣ ’ਤੇ ਟਰੈਕਟਰ-ਟਰਾਲੀ ਚਾਲਕ ਕਾਬੂ

Thursday, Nov 29, 2018 - 12:32 AM (IST)

ਆਵਾਜਾਈ ’ਚ ਵਿਘਨ ਪਾਉਣ ’ਤੇ ਟਰੈਕਟਰ-ਟਰਾਲੀ ਚਾਲਕ ਕਾਬੂ

ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ ਆਵਾਜਾਈ ’ਚ ਵਿਘਨ ਪਾਉਂਦੇ ਇਕ ਟਰੈਕਟਰ-ਟਰਾਲੀ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਲਹਿਰਾ ਦੇ ਹੌਲਦਾਰ ਸੁੱਖਾ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਚੌਕ ਲਹਿਲ ਖੁਰਦ ਮੌਜੂਦ ਸੀ ਤਾਂ ਉਨ੍ਹਾਂ ਨੇ ਰਾਤ ਕਰੀਬ 9 ਵਜੇ ਪਾਤਡ਼ਾਂ ਵਲੋਂ ਭੂੰਗ ਨਾਲ ਓਵਰਲੋਡ ਇਕ ਨੰਬਰੀ ਟਰੈਕਟਰ-ਟਰਾਲੀ ਜੋ ਆਵਾਜਾਈ ’ਚ ਵਿਘਨ ਪਾ ਰਹੀ ਸੀ, ਦੇ ਚਾਲਕ ਸੁਖਦੇਵ ਸਿੰਘ ਵਾਸੀ ਛੀਟਾਂਵਾਲਾ ਹਾਲ ਆਬਾਦ ਸਾਹਮਣੇ ਕਚਹਿਰੀ ਸੁਨਾਮ ਨੂੰ ਟਰੈਕਟਰ-ਟਰਾਲੀ ਸਮੇਤ ਗ੍ਰਿਫਤਾਰ ਕੀਤਾ।


Related News