ਟਰੈਕਟਰ-ਟੈਪੂ ਦੀ ਟੱਕਰ, ਟੈਪੂ ਚਾਲਕ ਦੀ ਲੱਤ ਕੁਚਲੀ

2/6/2021 3:28:56 PM

ਬਠਿੰਡਾ (ਸੁਖਵਿੰਦਰ): ਜੀ.ਟੀ.ਰੋਡ 'ਤੇ ਟਰੈਕਟਰ-ਟੈਪੂ ਦੀ ਆਹਮੋ ਸਾਹਮਣੀ ਟੱਕਰ 'ਚ ਟੈਪੂ ਚਾਲਕ ਦੀ ਇਕ ਲੱਤ ਬੁਰੀ ਤਰਾ ਕੁਚਲੀ ਗਈ ਜਿਸ ਨੂੰ ਸਹਾਰਾ ਦੀ ਲਾਈਫ ਸੇਵਿੰਗ ਬਿ੍ਗੇਡ ਦੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ ਪਹੁੰਚਾਇਆ।ਜਾਣਕਾਰੀ ਅਨੁਸਾਰ ਜੀ.ਟੀ.ਰੋਡ 'ਤੇ ਟਰੈਕਟਰ ਅਤੇ ਟੈਂਪੂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ।ਹਾਦਸੇ ਦੌਰਾਨ ਟਰੈਕਟਰ ਟਰਾਲੀ ਟੈਪੂ ਚਾਲਕ ਦੀ ਇਕ ਲੱਤ ਓਪਰ ਦੀ ਲੰਗ ਗਿਆ ਜਿਸ ਕਾਰਨ ਲੱਤ ਬੁਰੀ ਤਰਾ ਕੁਚਲੀ ਗਈ।ਸੂਚਨਾ ਮਿਲਣ 'ਤੇ ਸੰਸਥਾਂ ਵਰਕਰ ਮੋਕੇ 'ਤੇ ਪਹੁੰਚੇ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਹਿਚਾਣ ਟੈਪੂ ਚਾਲਕ ਵਜੀਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਬੇਅੰਤ ਨਗਰ ਵਜੋਂ ਹੋਈ।


Shyna

Content Editor Shyna