ਜੇਲ੍ਹ ਦੇ ਅੰਦਰ ਪਹੁੰਚਿਆ ਟੱਚ ਸਕ੍ਰੀਨ ਮੋਬਾਈਲ, 2 ਹਵਾਲਾਤੀਆਂ ਤੋਂ ਹੋਇਆ ਬਰਾਮਦ

Monday, Nov 09, 2026 - 06:32 PM (IST)

ਜੇਲ੍ਹ ਦੇ ਅੰਦਰ ਪਹੁੰਚਿਆ ਟੱਚ ਸਕ੍ਰੀਨ ਮੋਬਾਈਲ, 2 ਹਵਾਲਾਤੀਆਂ ਤੋਂ ਹੋਇਆ ਬਰਾਮਦ

ਲੁਧਿਆਣਾ (ਸਿਆਲ)- ਜੇਲ੍ਹ ਦੀ ਸੁਰੱਖਿਆ ਕਾਰਜ ਪ੍ਰਣਾਲੀ ਨੂੰ ਦਰਕਿਨਾਰ ਕਰਦੇ ਹੋਏ ਕਿਨ੍ਹਾਂ ਪਰਿਸਥਿਤੀਆਂ ਵਿਚ ਪਹੁੰਚਿਆ ਟੱਚ ਸਕ੍ਰੀਨ ਮੋਬਾਈਲ ਤਲਾਸ਼ੀ ਦੌਰਾਨ ਦੋ ਹਵਾਲਾਤੀਆਂ ਤੋਂ ਬਰਾਮਦ ਹੋਇਆ ਹੈ। ਪੁਲਸ ਨੇ ਮੁਲਜ਼ਮਾਂ ਵਿਰੁੱਧ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-ਦਾਦੀ ਦੇ ਅੰਤਿਮ ਸੰਸਕਾਰ ਲਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਲਈ ਅਦਾਲਤ 'ਚ ਪਟੀਸ਼ਨ ਦਾਇਰ

ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਪੱਤਰ ਵਿਚ ਦੱਸਿਆ ਗਿਆ ਹੈ ਕਿ ਦੋਵਾਂ ਹਵਾਲਾਤੀਆਂ ਨੇ ਜੇਲ੍ਹ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਰਸੋਈ ਘਰ ਦੇ ਨਾਲ ਬਣੇ ਕਮਰੇ ਵਿਚ ਟੱਚ ਸਕ੍ਰੀਨ ਮੋਬਾਈਲ ਛੁਪਾਇਆ ਹੋਇਆ ਸੀ। ਜੇਲ੍ਹ ਗਾਰਦ ਨੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਇਸ ਨੂੰ ਬਰਾਮਦ ਕਰ ਲਿਆ। ਹਵਾਲਾਤੀਆਂ ਦੀ ਪਛਾਣ ਗੁਰਬਖ਼ਸ਼ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਲਕਸ਼ਮੀ ਦੇ ਰੂਪ 'ਚ ਜਨਮੀ ਧੀ ਨੇ ਬਣਾ'ਤਾ ਕਰੋੜ ਪਤੀ, 200 ਰੁਪਏ ਨੇ ਕਰ'ਤਾ ਮਾਲੋ-ਮਾਲ


author

Shivani Bassan

Content Editor

Related News