ਕਾਂਗਰਸ ''ਚ ਅੰਦਰੂਨੀ ਕਲੇਸ਼ ਬਰਕਰਾਰ, ਰਾਜਾ ਵੜਿੰਗ ਦੀ ਪ੍ਰੈੱਸ ਕਾਨਫਰੰਸ ਤੋਂ ਅਣਜਾਣ ਭਾਰਤ ਭੂਸ਼ਣ ਆਸ਼ੂ

Thursday, Oct 29, 2026 - 06:39 PM (IST)

ਕਾਂਗਰਸ ''ਚ ਅੰਦਰੂਨੀ ਕਲੇਸ਼ ਬਰਕਰਾਰ, ਰਾਜਾ ਵੜਿੰਗ ਦੀ ਪ੍ਰੈੱਸ ਕਾਨਫਰੰਸ ਤੋਂ ਅਣਜਾਣ ਭਾਰਤ ਭੂਸ਼ਣ ਆਸ਼ੂ

ਲੁਧਿਆਣਾ- ਕਾਂਗਰਸ ਦੇ ਆਗੂ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ। ਦੋਵੇਂ ਧੜੇ ਇੱਕ-ਦੂਜੇ ਦੇ ਪ੍ਰੋਗਰਾਮਾਂ ਤੋਂ ਬੇਖ਼ਬਰ ਨਜ਼ਰ ਆ ਰਹੇ ਹਨ। ਅੱਜ ਰਾਜਾ ਵੜਿੰਗ ਲੁਧਿਆਣਾ 'ਚ ਕਾਨੂੰਨ ਵਿਵਸਥਾ 'ਤੇ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ, ਪਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। 

ਇਹ ਵੀ ਪੜ੍ਹੋ-ਪੁਲਸ ਹਿਰਾਸਤ 'ਚੋਂ ਰਿਹਾਅ ਮਗਰੋਂ ਧਰਨੇ 'ਚ ਪੁੱਜੀ ਅਰਵਿੰਦਰ ਕੌਰ, ਝੋਟੇ ਦੇ ਪਰਿਵਾਰ ਵੱਲੋਂ ਨਕਦ ਰਾਸ਼ੀ ਨਾਲ ਸਨਮਾਨ

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਕੁਲਦੀਪ ਵੈਦ ਦੀ ਰਿਹਾਇਸ਼ 'ਤੇ ਵੜਿੰਗ ਸਮਰਥਕਾਂ ਸੰਜੇ ਤਲਵਾੜ, ਸਿਮਰਜੀਤ ਬੈਂਸ, ਰਾਕੇਸ਼ ਪਾਂਡੇ, ਪਵਨ ਦੀਵਾਨ, ਕੈਪਟਨ ਸੰਦੀਪ ਸੰਧੂ ਅਤੇ ਸੁਰਿੰਦਰ ਡਾਵਰ ਦੀ ਮੀਟਿੰਗ ਹੋਈ ਸੀ, ਜਿਸ 'ਚ ਆਸ਼ੂ ਧੜੇ ਦਾ ਕੋਈ ਆਗੂ ਸ਼ਾਮਲ ਨਹੀਂ ਸੀ। ਪਵਨ ਦੀਵਾਨ ਨੇ ਕਿਹਾ ਕਿ ਇਹ ਅਚਾਨਕ ਮੀਟਿੰਗ ਸੀ। ਉਨ੍ਹਾਂ ਇਹ ਵੀ ਦੱਸਿਆ ਕਿ AICC ਇੰਚਾਰਜ ਅੰਮ੍ਰਿਤਾ ਧਵਨ ਦੇ ਦੌਰੇ ਮੌਕੇ ਵੀ ਆਸ਼ੂ ਧੜੇ ਦਾ ਕੋਈ ਆਗੂ ਨਹੀਂ ਪਹੁੰਚਿਆ ਸੀ। ਪਰਗਟ ਸਿੰਘ ਦੇ ਅਹੁਦਾ ਸੰਭਾਲਣ ਅਤੇ ਸਚਿਨ ਪਾਇਲਟ ਦੇ ਦੌਰੇ ਵੇਲੇ ਭਾਵੇਂ ਏਕਤਾ ਦਿਖਾਉਣ ਦੀ ਕੋਸ਼ਿਸ਼ ਹੋਈ ਸੀ, ਪਰ ਜ਼ਮੀਨੀ ਹਕੀਕਤ 'ਚ ਦੋਵੇਂ ਧੜੇ ਆਹਮੋ-ਸਾਹਮਣੇ ਹਨ।

ਇਹ ਵੀ ਪੜ੍ਹੋ- ਭਤੀਜੇ ਦੇ ਜਨਮ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਚਾਚੇ ਦੀ ਮੌਤ ਦੀ ਖਬਰ ਨੇ ਘਰ 'ਚ ਪੁਆਏ ਵੈਣ


author

Shivani Bassan

Content Editor

Related News