ਟਿਕਟ ਚੈਕਿੰਗ ਸਟਾਫ ਨੇ ਅਣਪਛਾਤੀ ਲੜਕੀ ਨੂੰ ਸਟੇਸ਼ਨ ਮਾਸਟਰ ਦੇ ਹਵਾਲੇ ਕੀਤਾ
Wednesday, Jul 24, 2024 - 11:04 PM (IST)
ਫਿਰੋਜ਼ਪੁਰ (ਕੁਮਾਰ/ਪਰਾਸ਼ਰ) – ਪਠਾਨਕੋਟ ਤੋਂ ਚੱਲ ਕੇ ਦਿੱਲੀ ਤੱਕ ਜਾਂਦੀ ਰੇਲ ਗੱਡੀ ਨੰਬਰ 22430 ਦੇ ਸੀਨੀਅਰ ਸੀ.ਸੀ.ਟੀ.ਸੀ. ਗੌਰਵ ਕੁਮਾਰ ਸ਼ਰਮਾ ਅਤੇ ਵਿਕਾਸ ਕੁਮਾਰ ਸੀ. ਸੀ. ਟੀ. ਸੀ. ਨੂੰ ਸੀਨੀਅਰ ਸੈਕਸ਼ਨ ਇੰਜੀਨੀਅਰ ਅੰਮ੍ਰਿਤ ਲਾਲ (ਹੈੱਡਕੁਆਰਟਰ ਪਠਾਨਕੋਟ) ਦਾ ਫੋਨ ਆਇਆ ਕਿ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੀ ਲੜਕੀ ਜਿਸ ਦੀ ਉਮਰ ਕਰੀਬ 9 ਸਾਲ ਹੈ, ਗਲਤੀ ਨਾਲ ਟਰੇਨ ਨੰਬਰ 22430 ’ਚ ਚੜ੍ਹ ਗਈ ਹੈ।
ਸੂਚਨਾ ਮਿਲਦੇ ਹੀ ਗੌਰਵ ਕੁਮਾਰ ਅਤੇ ਵਿਕਾਸ ਕੁਮਾਰ ਨੇ ਗੱਡੀ ’ਚ ਜਾਂਚ ਕੀਤੀ। ਜਾਂਚ ਦੌਰਾਨ ਗੱਡੀ ਦੇ ਕੋਚ ਨੰਬਰ ਡੀ-6 ’ਚ ਉਸ ਲੜਕੀ ਨੂੰ ਬਰਾਮਦ ਕਰ ਕੇ ਚੈਕਿੰਗ ਸਟਾਫ ਨੇ ਲੜਕੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਲੜਕੀ ਦੀ ਉਨ੍ਹਾਂ ਨਾਲ ਗੱਲ ਕਰਵਾਈ ਅਤੇ ਗੱਲ ਕਰਨ ਉਪਰੰਤ ਬੱਚੀ ਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਉਸ ਦੇ ਮਾਤਾ-ਪਿਤਾ ਨਾਲ ਮਿਲਵਾਉਣ ਲਈ ਸਟੇਸ਼ਨ ਸੁਪਰਡੈਂਟ ਦੇ ਹਵਾਲੇ ਕਰ ਦਿੱਤਾ ਗਿਆ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਬੱਚੇ ਨੂੰ ਬਚਾਉਣ ਲਈ ਟਿਕਟ ਚੈਕਿੰਗ ਕਰਨ ਵਾਲੇ ਦੋਵੇਂ ਸਟਾਫ ਵੱਲੋਂ ਕੀਤੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e