ਮੋਟਰਸਾਈਕਲ ਸਵਾਰ 3 ਦੋਸਤ ਨਹਿਰ 'ਚ ਡਿੱਗੇ, ਸਰਹਿੰਦ ਫੀਡਰ 'ਚੋਂ 1 ਨੌਜਵਾਨ ਦੀ ਮਿਲੀ ਲਾਸ਼
Friday, Feb 04, 2022 - 04:02 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਕਾਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ 3 ਨੌਜਵਾਨ ਪਿੰਡ ਵਰਪਾਲ ਦੇ ਕੋਲੋਂ ਗੁਜਰਦੀ ਨਹਿਰ ’ਚ ਡਿੱਗ ਗਏ, ਜਿਨ੍ਹਾਂ ਵਿਚੋਂ 2 ਨੌਜਵਾਨ ਨਹਿਰ ਵਿਚੋਂ ਤੈਰ ਕੇ ਬਾਹਰ ਆ ਗਏ, ਜਦਕਿ ਇਕ ਨੌਜਵਾਨ ਬਾਹਰ ਨਹੀਂ ਨਿਕਲ ਸਕਿਆ, ਜਿਸਦੀ ਲਾਸ਼ ਸਰਹੰਦ ਫੀਡਰ ਨਹਿਰ ’ਚੋਂ ਮਿਲੀ ਹੈ। ਇਸ ਹਾਦਸੇ ਨੂੰ ਲੈ ਕੇ ਥਾਣਾ ਮਖੂ ਦੀ ਪੁਲਸ ਵੱਲੋਂ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸਦੀ ਜਾਣਕਾਰੀ ਦਿੰਦੇ ਏ.ਐੱਸ.ਆਈ ਝਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁਦੱਈ ਅਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਰਹਾਲੀ, ਜ਼ਿਲ੍ਹਾ ਤਰਨਤਾਰਨ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਹ ਆਪਣੇ ਦੋਸਤ ਜਸਪ੍ਰੀਤ ਸਿੰਘ ਪੁੱਤਰ ਮੰਦਰ ਸਿੰਘ ਅਤੇ ਹਰਪਿੰਦਰ ਸਿੰਘ ਪੁੱਤਰ ਹਰਜਿੰਦਰ ਵਾਸੀ ਸਰਹਾਲੀ ਦੇ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜ਼ੀਰਾ ਵੱਲ ਜਾ ਰਹੇ ਸੀ ਤਾਂ ਜਦ ਉਹ ਪਿੰਡ ਵਰਪਾਲ ਕੋਲ ਨਹਿਰ ਦੇ ਪੁਲ ’ਤੇ ਪਹੁੰਚੇ ’ਤੇ ਸਾਹਮਣੇ ਤੋਂ ਇਕ ਤੇਜ ਰਫ਼ਤਾਰ ਤੇ ਲਾਪਰਵਾਹੀ ਨਾਲ ਆ ਰਹੀ ਕਾਰ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਭਾਣਜੇ ਦੀ ਈ.ਡੀ. ਵਲੋਂ ਗ੍ਰਿਫ਼ਤਾਰੀ ’ਤੇ ਹਰਸਿਮਰਤ ਬਾਦਲ ਨੇ ਦਿੱਤਾ ਇਹ ਬਿਆਨ
ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਦੱਸਿਆ ਕਿ ਟੱਕਰ ਵੱਜਣ ਨਾਲ ਉਹ ਤਿੰਨੋਂ ਨਹਿਰ ਵਿੱਚ ਡਿੱਗ ਪਏ। ਮੁਦੱਈ ਤੇ ਜਸਪ੍ਰੀਤ ਸਿੰਘ ਨਹਿਰ ਵਿਚੋਂ ਤੈਰ ਕੇ ਬਾਹਰ ਆ ਗਏ, ਜਦਕਿ ਹਰਪਿੰਦਰ ਸਿੰਘ ਨਹੀਂ ਨਿਕਲ ਸਕਿਆ, ਜਿਸਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਤੇ ਉਸਦੀ ਸਰਹਿੰਦ ਫੀਡਰ ਵਿੱਚੋਂ ਲਾਸ਼ ਮਿਲੀ ਹੈ। ਪੁਲਸ ਵੱਲੋਂ ਅਣਪਛਾਤੇ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?