ਮੋਬਾਇਲ ਖੋਹਣ ਵਾਲੇ ਇਕ ਨਾਬਾਲਗ ਸਮੇਤ ਤਿੰਨ ਕਾਬੂ

02/22/2020 8:12:19 PM

ਬੁਢਲਾਡਾ,(ਬਾਂਸਲ)- ਸਥਾਨਕ ਸ਼ਹਿਰ ’ਚ ਰਾਹਗੀਰ ਕੋਲੋਂ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨਾਬਾਲਗ ਸਮੇਤ ਤਿੰਨ ਵਿਅਕਤੀਆਂ ਨੂੰ ਅੱਧੀ ਦਰਜਨ ਦੇ ਕਰੀਬ ਮੋਬਾਇਲਾਂ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ 10 ਫਰਵਰੀ ਨੂੰ ਧੋਬੀਆਂ ਵਾਲੀ ਗਲੀ ’ਚੋਂ ਰਮੇਸ਼ ਚੰਦ ਗੋਇਲ ਦੇ ਹੱਥ ’ਚੋਂ ਮੋਬਾਇਲ ਖੋਹਣ ਦੀ ਵਾਰਦਾਤ ਦੌਰਾਨ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਜਦੋਂ ਫੁਹਾਰਾ ਚੌਕ ਦੇ ਨਜ਼ਦੀਕ ਜਾ ਰਹੇ ਸੀ ਤਾਂ ਦੋ ਸ਼ੱਕੀ ਨੌਜਵਾਨਾਂ ’ਤੇ ਨਜ਼ਰ ਪਈ ਤਾਂ ਪੁਲਸ ਨੇ ਉਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜਿਨ੍ਹਾਂ ਕੋਲੋਂ ਦੋ ਮੋਟਰਸਾਈਕਲ, 5 ਮੋਬਾਇਲ ਜਿਸ ’ਚ ਪੀਡ਼ਤ ਰਮੇਸ਼ ਕੁਮਾਰ ਦਾ ਮੋਬਾਇਲ ਵੀ ਮੌਜੂਦ ਸੀ ਬਰਾਮਦ ਕਰ ਕੇੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਸ਼ਨਾਖਤ ਹਰਪ੍ਰੀਤ ਸਿੰਘ, ਦੀਪ, ਪੁਨੀਤ ਮਾਲੀ ਅਤੇ ਨਾਬਾਲਗ ਹੈਰੀ ਵਜੋਂ ਹੋਈ। ਉਪਰੋਕਤ ਨੌਜਵਾਨਾਂ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਬਰਾਮਦ ਕੀਤੇ ਗਏ ਮੋਬਾਇਲਾਂ ’ਚੋਂ ਦੋ ਮੋਬਾਇਲ ਰੇਲਵੇ ਸਟੇਸ਼ਨ ਅਤੇ ਡਾ. ਕਸ਼ਮੀਰ ਸਿੰਘ ਦੇ ਹਸਪਤਾਲ ਕੋਲੋਂ ਖੋਹੇ ਦੱਸੇ ਜਾ ਰਹੇ ਹਨ। ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਕਈ ਅਹਿਮ ਖੁਲਾਸੇ ਸਾਹਮਣੇ ਆ ਸਕਦੇ ਹਨ। ਵਰਣਨਯੋਗ ਹੈ ਕਿ ਸ਼ਹਿਰ ’ਚ ਪਿਛਲੇ ਲੰਮੇ ਸਮੇਂ ਤੋਂ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਕਾਰਣ ਲੋਕਾਂ ’ਚ ਭਾਰੀ ਸਹਿਮ ਪਾਇਆ ਜਾ ਰਿਹਾ।


Bharat Thapa

Content Editor

Related News