ਚੋਰੀ ਦੇ ਦੋਸ਼ ’ਚ 3 ਗ੍ਰਿਫਤਾਰ, 85 ਹਜ਼ਾਰ ਬਰਾਮਦ

Thursday, Nov 29, 2018 - 06:42 AM (IST)

ਚੋਰੀ ਦੇ ਦੋਸ਼ ’ਚ 3 ਗ੍ਰਿਫਤਾਰ, 85 ਹਜ਼ਾਰ ਬਰਾਮਦ

ਪਟਿਆਲਾ, (ਬਲਜਿੰਦਰ)- ਥਾਣਾ ਅਰਬਨ ਅਸਟੇਟ ਦੀ ਪੁਲਸ ਨੇ  ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ 3 ਵਿਅਕਤੀਆਂ ਨੂੰ ਚੋਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਜਿਹਡ਼ੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਵਿਚ ਅਜੇ ਤੇ ਪਵਨ ਵਾਸੀ ਭੀਮ ਨਗਰ ਕਾਲੋਨੀ ਨੇਡ਼ੇ ਸਫਾਬਾਦੀ ਗੇਟ ਪਟਿਆਲਾ ਅਤੇ ਅਨਿਲ ਕੁੰਬਲੇ ਉਰਫ ਕੁੰਮਾ ਵਾਸੀ ਢੇਹਾ ਕਾਲੋਨੀ ਪਟਿਆਲਾ ਸ਼ਾਮਲ ਹਨ।  ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਤਿੰਨਾਂ ਤੋਂ 85 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਜਪੁਰਾ ਰੋਡ ’ਤੇ ਇਕ ਸੈਨੇਟਰੀ ਦੀ ਦੁਕਾਨ ਵਿਚ ਚੋਰੀ ਹੋਈ ਸੀ। ਪੁਲਸ ਵੱਲੋਂ  ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਇਸ ਮਾਮਲੇ ਵਿਚ ਅਜੇ 2 ਵਿਅਕਤੀ ਹੋਰ ਵੀ ਹਨ। ਉਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।  ਤਿੰਨਾਂ ਨੂੰ ਏ. ਐੱਸ. ਆਈ. ਇਕਬਾਲ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਢਿੱਲੋਂ ਨੇ ਦੱਸਿਆ ਕਿ ਤਿੰਨਾਂ ਤੋਂ ਡੂੰਘਾਈ ਨਾਲ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। 


Related News