ਭਾਰਤ-ਬੰਗਲਾਦੇਸ਼ ਦਰਮਿਆਨ ਤੀਜੀ ਰੇਲ ਸੇਵਾ ਸ਼ੁਰੂ
Wednesday, Jun 01, 2022 - 09:36 PM (IST)
ਜੈਤੋ (ਪਰਾਸ਼ਰ)–ਭਾਰਤ ਅਤੇ ਬੰਗਲਾਦੇਸ਼ ਨੇ ਰੇਲਵੇ ਦੇ ਮਾਧਿਅਮ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਲਈ ਬੁੱਧਵਾਰ ਨੂੰ ਇਕ ਨਵੀਂ ਯਾਤਰੀ ਰੇਲ ਸੇਵਾ ‘ਮਿਤਾਲੀ ਐਕਸਪ੍ਰੈੱਸ’ ਸ਼ੁਰੂ ਕੀਤੀ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਤੀਜੀ ਯਾਤਰੀ ਰੇਲ ਸੇਵਾ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਅਤੇ ਉਨ੍ਹਾਂ ਦੇ ਬੰਗਲਾਦੇਸ਼ੀ ਹਮਅਹੁਦਾ ਮੁਹੰਮਦ ਨੂਰੂਲ ਇਸਲਾਮ ਸੁਜਾਨ ਨੇ ਡਿਜੀਟਲ ਤਰੀਕੇ ਨਾਲ ਹਰੀ ਝੰਡੀ ਦਿਖਾਈ। ਇਸ ਦਾ ਉਦਘਾਟਨ ਪਿਛਲੇ ਸਾਲ 27 ਮਾਰਚ ਨੂੰ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਡਿਜੀਟਲ ਤਰੀਕੇ ਨਾਲ ਕੀਤਾ ਸੀ। ਰੇਲ ਸੇਵਾ ਉਦੋਂ ਕੋਵਿਡ-19 ਪਾਬੰਦੀਆਂ ਕਾਰਨ ਸ਼ੁਰੂ ਨਹੀਂ ਕੀਤੀ ਜਾ ਸਕੀ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ 'ਚ ਵੱਡਾ ਖੁਲਾਸਾ, ਹਮਲੇ ਦੌਰਾਨ ਸਿੱਧੂ ਦੇ ਪਿਸਤੌਲ 'ਚ ਸਨ ਸਿਰਫ਼ 2 ਹੀ ਗੋਲੀਆਂ
ਇਸ ਮੌਕੇ ਵੈਸ਼ਣਵ ਨੇ ਕਿਹਾ ਕਿ ਮਿਤਾਲੀ ਐਕਸਪ੍ਰੈੱਸ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਇਕ ਹੋਰ ਮੀਲ ਦਾ ਪੱਥਰ ਸਾਬਤ ਹੋਵੇਗੀ। ਰੇਲ ਹਫਤੇ ’ਚ ਦੋ ਦਿਨ ਚੱਲੇਗੀ (ਨਿਊ ਜਲਪਾਈਗੁੜੀ ਤੋਂ ਐਤਵਾਰ ਅਤੇ ਬੁੱਧਵਾਰ ਨੂੰ ਸਵੇਰੇ 11.45 ’ਤੇ ਚੱਲੇਗੀ, ਉਸੇ ਰਾਤ 10.30 ਵਜੇ ਢਾਕਾ ਪਹੁੰਚੇਗੀ ਅਤੇ ਸੋਮਵਾਰ ਅਤੇ ਵੀਰਵਾਰ ਨੂੰ ਢਾਕਾ ਤੋਂ ਰਾਤ 9.50 ਵਜੇ ਚੱਲੇਗੀ ਅਤੇ ਨਿਊ ਜਲਪਾਈਗੁੜੀ ’ਚ ਮੰਗਲਵਾਰ ਅਤੇ ਸ਼ੁੱਕਰਵਾਰ ਸਵੇਰੇ 7.15 ਵਜੇ ਪਹੁੰਚੇਗੀ। ਇਹ ਰੇਲ 595 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ (ਜਿਸ ’ਚੋਂ 61 ਕਿਲੋਮੀਟਰ ਦਾ ਹਿੱਸਾ ਭਾਰਤ ’ਚ ਹੈ)।
ਇਹ ਵੀ ਪੜ੍ਹੋ : ਅਮਰੀਕੀ ਪੁਲਸ ਨੇ ਫਲੋਰੀਡਾ ਦੇ ਸਕੂਲ 'ਚ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਲੜਕੇ ਦੀ ਤਸਵੀਰ ਕੀਤੀ ਜਾਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ