ਨਕਾਬਪੋਸ਼ ਚੋਰਾਂ ਨੇ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਨਗਦੀ ''ਤੇ ਕੀਤਾ ਹੱਥ ਸਾਫ

05/18/2022 1:38:18 PM

ਭਵਾਨੀਗੜ੍ਹ (ਵਿਕਾਸ) : ਬੀਤੀ ਰਾਤ ਚੋਰਾਂ ਨੇ ਸ਼ਹਿਰ ਦੇ ਬਲਿਆਲ ਰੋਡ 'ਤੇ ਸਥਿਤ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਤੀਜੀ ਦੁਕਾਨ ਵਿੱਚ ਚੋਰੀ ਕਰਨ 'ਚ ਸਫਲ ਨਹੀਂ ਹੋ ਸਕੇ। ਚੋਰੀ ਦੀ ਘਟਨਾ ਤੋਂ ਬਾਅਦ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਮੌਕੇ 'ਤੇ ਪੁੱਜ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦਿਆਂ ਐੱਫ.ਸੀ.ਆਈ ਗੁਦਾਮਾਂ ਦੇ ਸਾਹਮਣੇ ਸਥਿਤ ਕ੍ਰਿਸ਼ਨਾ ਹਾਰਡਵੇਅਰ ਦੇ ਮਾਲਕ ਅੰਕਿਤ ਮਿੱਤਲ ਨੇ ਦੱਸਿਆ ਕਿ ਰਾਤ ਸਮੇਂ ਅਣਪਛਾਤੇ ਚੋਰ ਸ਼ੋਅਰੂਮ ਦੇ ਪਿਛਲੇ ਰੋਸ਼ਨਦਾਨ ਰਾਹੀਂ ਅੰਦਰ ਦਾਖਲ ਹੋ ਕੇ ਗੱਲੇ 'ਚ ਰੱਖੀ 4-5 ਹਜ਼ਾਰ ਦੀ ਨਗਦੀ ਚੋਰੀ ਕਰ ਲੈ ਗਏ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ

ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਨੂੰ ਸਵੇਰ ਹੋਣ 'ਤੇ ਪਤਾ ਲੱਗਾ। ਇਸੇ ਤਰ੍ਹਾਂ ਸ਼ੋਅਰੂਮ ਦੇ ਨਾਲ ਲੱਗਦੀ ਰਾਮਾ ਆਇਲ ਐਂਡ ਫਲੋਰ ਮਿੱਲ ਦੇ ਮਾਲਕ ਦਰਸ਼ਨ ਮਿੱਤਲ ਨੇ ਦੱਸਿਆ ਕਿ ਚੋਰੀ ਦੀ ਘਟਨਾ ਉਨ੍ਹਾਂ ਦੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਜਿਸ 'ਚ ਦੇਖਿਆ ਗਿਆ ਕਿ ਨਕਾਬਪੋਸ਼ ਇੱਕ ਨੌਜਵਾਨ ਨੇ ਛੱਤ ਵਾਲੇ ਪਾਸਿਓ ਦੁਕਾਨ 'ਚ ਦਾਖਲ ਹੋ ਕੇ ਗੱਲੇ 'ਚ ਪਏ 5 ਹਜ਼ਾਰ ਰੁਪਏ ਦੇ ਕਰੀਬ ਖੁੱਲੇ ਪੈਸੇ ਅਤੇ ਭਾਨ 'ਤੇ ਹੱਥ ਸਾਫ ਕਰ ਦਿੱਤਾ। ਇਸ ਤੋਂ ਇਲਾਵਾ ਚੋਰਾਂ ਨੇ ਉਨ੍ਹਾਂ ਦੀ ਨਾਲ ਲੱਗਦੀ ਦੁਕਾਨ ਮਿੱਤਲ ਪੈਸਟੀਸਾਇਡ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਟਰ ਦੇ ਜਿੰਦੇ ਨਾ ਟੁੱਟਣ ਕਰਕੇ ਬਚਾਅ ਹੋ ਗਿਆ। ਚੋਰੀ ਸਬੰਧੀ ਦੁਕਾਨਾਦਾਰਾਂ ਨੇ ਪੁਲਸ ਨੂੰ ਸੂਚਿਤ ਕੀਤਾ ਜਿਸ 'ਤੇ ਮੌਕੇ ’ਤੇ ਪਹੁੰਚ ਕੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News