ਚੋਰੀ ਦੇ ਗਹਿਣੇ ਤੇ ਨਕਦੀ ਸਮੇਤ ਇਕ ਕਾਬੂ

Sunday, Mar 17, 2019 - 09:49 PM (IST)

ਚੋਰੀ ਦੇ ਗਹਿਣੇ ਤੇ ਨਕਦੀ ਸਮੇਤ ਇਕ ਕਾਬੂ

ਬਾਘਾ ਪੁਰਾਣਾ, (ਰਾਕੇਸ਼)— ਕਸਬੇ ਅੰਦਰ ਪਿਛਲੇ ਦਿਨਾਂ ਤੋਂ ਚੱਲ ਰਹੇ ਚੋਰੀਆਂ ਨੂੰ ਲੈ ਕੇ ਜ਼ਿਲ੍ਹਾ ਪੁਲਸ ਮੁਖੀ ਦੀ ਸਖਤੀ ਤੋਂ ਬਾਅਦ ਸਥਾਨਕ ਡੀ.ਐਸ.ਪੀ ਜਸਪਾਲ ਸਿੰਘ ਧਾਮੀ ਤੇ ਥਾਨਾ ਮੁਖੀ ਮੁਖਤਿਆਰ ਸਿੰਘ ਨੇ ਆਖਰ ਮੁੱਦਕੀ ਰੋਡ ਤੇ ਸਥਿਤ ਅਮਰਜੀਤ ਸਿੰਘ ਦੇ ਮਕਾਨ ਵਿੱਚ ਚੋਰੀ ਕਰਨ ਵਾਲੇ ਵਿਅਕਤੀ ਪੇਂਟਰ ਰਾਜ ਕੁਮਾਰ ਵਾਸੀ ਰਾਜੇਆਨਾ ਨੂੰ ਕਾਬੂ ਕਰਕੇ ਉਸ ਪਾਸੋ 12 ਤੋਲੇ ਸੋਨਾ 51,488 ਰੁਪਏ ਬਰਾਮਦ ਕਰ ਲਏ ਗਏ ਹਨ। ਡੀ.ਐਸ.ਪੀ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਜਦੋਂ ਸਿਖਰ ਦੁਪਿਹਰ ਇਹ ਘਟਨਾ ਘਟੀ ਉਸ ਦਿਨ ਇਹ ਘਰ 'ਚ ਪੋੜੀਆਂ ਅੰਦਰ ਹੀ ਲੁਕਿਆ ਰਿਹਾ ਕਿਉਂਕਿ ਮਕਾਨ ਮਾਲਕ ਕੋਲ ਕੰਮ ਆਇਆ ਸੀ ਤੇ ਇਸ ਨੂੰ ਪਤਾ ਸੀ ਕਿ ਅੱਜ ਦੇ ਦਿਨ ਇਹ ਹੁਣ ਪੰਜਗਰਾਹੀ ਮੱਥਾ ਟੇਕਣ ਜਾਣਗੇ ਕਿਉਂਕਿ ਉਸ ਨੇ ਮਾਲਕ ਦੇ ਘਰ ਕੁਝ ਸਮਾਂ ਪਹਿਲਾ ਰੰਗ ਰੋਗਨ ਕੀਤਾ ਸੀ ਤੇ ਮਕਾਨ ਮਾਲਕਾਂ ਤੇ ਸਮਾਨ ਬਾਰੇ ਪੂਰੀ ਤਰਾਂ ਜਾਣੂ ਹੋ ਗਿਆ ਸੀ। ਮਕਾਨ ਮਾਲਕਾਂ ਚਲੇ ਜਾਣ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਚੋਰੀ ਕਰਕੇ ਪਿਛੋ ਪੰਜਗਰਾਹੀ ਹੀ ਮਕਾਨ ਮਾਲਕਾ ਕੋਲ ਬਹਾਨਾ ਬਣਾ ਕੇ ਚਲਾ ਗਿਆ। ਮਾਮਲੇ ਦੀ ਜਦੋਂ ਪੁਲਸ ਮਾਮਲੇ ਵਲੋਂ ਜਾਂਚ ਕੀਤੀ ਤਾਂ ਪਤਾ ਲਗਾ ਕਿ ਪੇਂਟਰ ਨੇ ਹੀ ਚੋਰੀ ਕੀਤੀ ਹੈ। 


author

KamalJeet Singh

Content Editor

Related News