ਹਾਜੀਪੁਰ ਪੁਲਸ ਨੇ ਚੋਰੀ ਹੋਈ ਟੈਂਪੂ ਟਰੈਵਲ ਗੱਡੀ ਕੀਤੀ ਬਰਾਮਦ, ਇੱਕ ਕਾਬੂ
Wednesday, Jul 23, 2025 - 07:06 PM (IST)

ਹਾਜੀਪੁਰ (ਜੋਸ਼ੀ): ਹਾਜੀਪੁਰ ਪੁਲਸ ਸਟੇਸ਼ਨ ਵਿਖੇ ਐੱਸ.ਐੱਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ, ਮੁਕੇਸ਼ ਕੁਮਾਰ ਐੱਸ.ਪੀ ਡੀ ਹੁਸ਼ਿਆਰਪੁਰ ਅਤੇ ਕੁਲਵਿੰਦਰ ਸਿੰਘ ਡੀ.ਐੱਸ.ਪੀ. ਮੁਕੇਰੀਆਂ ਦੀਆਂ ਹਦਾਇਤਾਂ 'ਤੇ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਇੱਕ ਵਿਕਅਤੀ ਨੂੰ ਚੋਰੀ ਦੀ ਗੱਡੀ ਅਤੇ ਹੋਰ ਸਮਾਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ׀
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ.ਹਾਜੀਪੁਰ ਹਰਪ੍ਰੇਮ ਸਿੰਘ ਨੇ ਦਸਿਆ ਕਿ ਹਾਜੀਪੁਰ ਪੁਲਸ ਦੇ ਐੱਸ.ਆਈ ਹਰਭਜਨ ਸਿੰਘ ਨੇ ਅਮਨ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਦਸਮੇਸ਼ ਕਲੋਨੀ ਹਾਜੀਪੁਰ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਵੱਲੋ ਕਸਬਾ ਹਾਜੀਪੁਰ ਵਿਖੇ ਵੱਖ-ਵੱਖ ਦੁਕਾਨਾ ਤੋਂ ਸਮਾਨ ਚੋਰੀ ਕੀਤੇ ਜਾਣ ਅਤੇ ਟੈਂਪੂ ਟਰੈਵਲ ਗੱਡੀ ਨੰਬਰੀ ਪੀ.ਬੀ.01-ਏ-3963 ਚੋਰੀ ਕਰਕੇ ਲੈ ਕੇ ਜਾਣ ਸਬੰਧੀ ਮੁੱਕਦਮਾ ਦਰਜ ਕੀਤਾ ਸੀ । ਤਫਤੀਸ਼ ਦੋਰਾਨ ਐੱਸ.ਆਈ ਹਰਭਜਨ ਸਿੰਘ ਵੱਲੋ ਸਮੇਤ ਸਾਥੀ ਕਰਮਚਾਰੀਆਂ ਦੇ ਕੈਮਰਿਆਂ ਦੀ ਮਦਦ ਨਾਲ ਗੱਡੀ ਦਾ ਪਿੱਛਾ ਕਰਦੇ ਹੋਏ ਜੰਮੂ ਸਟੇਟ ਤੋਂ ਚੋਰੀ ਕੀਤੀ ਟੈਂਪੂ ਟਰੈਵਲ ਗੱਡੀ ਨੰਬਰੀ ਪੀ.ਬੀ.01-ਏ-3963 ਅਤੇ ਇੱਕ ਆਲਟੋ ਕਾਰ ਨੰਬਰੀ ਜੇ.ਕੇ.02-ਏ-2132 ਜੋ ਇਸ ਗੱਡੀ ਨੂੰ ਗਾਇਡ ਕਰਕੇ ਲੈ ਕੇ ਗਈ ਸੀ ਅਤੇ ਬਾਕੀ ਦੁਕਾਨਾਂ ਤੋਂ ਚੋਰੀ ਕੀਤਾ ਸਮਾਨ ਬ੍ਰਾਮਦ ਕੀਤਾ ਗਿਆ। ਇਸ ਗੱਡੀ ਨੂੰ ਚੋਰੀ ਕਰਨ ਵਾਲੇ ਜਾਫਰ ਹੁਸੈਨ ਪੁੱਤਰ ਅਬਦੁਲ ਹੁਸੈਨ ਵਾਸੀ ਕੋਟੜਾ ਪਨੈੜ ਥਾਣਾ ਧਾਰਾਲ ਜ਼ਿਲ੍ਹਾ ਰਜੋਰੀ ਜੰਮੂ ਸਟੇਟ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਬਾਕੀ ਸਾਥੀਆਂ ਬਾਰੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e