ਮੁੰਡਾ ਹੋਣ ਦੀ ਖੁਸ਼ੀ ''ਚ ਚਲਾ ਰਹੇ ਸੀ ਪਟਾਕੇ, ਅਚਾਨਕ ਵਰਤ ਗਿਆ ਭਾਣਾ
Sunday, Nov 26, 2023 - 01:39 PM (IST)
ਅਬੋਹਰ (ਸੁਨੀਲ)– ਪਿੰਡ ਪੰਜਕੋਸੀ ਵਿਖੇ ਸ਼ਨੀਵਾਰ ਦੁਪਹਿਰ ਮੁੰਡਾ ਪੈਦਾ ਹੋਣ ਦੀ ਖੁਸ਼ੀ ਵਿਚ ਪਟਾਕੇ ਚਲਾ ਰਹੇ ਸਹੁਰੇ ਅਤੇ ਜਵਾਈ ਦੇ ਹੱਥ ਵਿਚ ਪਟਾਕਾ ਫਟਣ ਕਾਰਨ ਦੋਵਾਂ ਦੇ ਹੱਥ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਕੈਨੇਡਾ ਭੇਜਣ ਦੇ ਨਾਂ 'ਤੇ ਦਿੱਤਾ ਨਕਲੀ ਵੀਜ਼ਾ, ਮਾਰੀ 25 ਲੱਖ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
ਇਲਾਜ ਅਧੀਨ ਕ੍ਰਿਸ਼ਨ ਲਾਲ ਪੁੱਤਰ ਚਾਂਦ ਰਾਮ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਬੰਸੀ ਲਾਲ ਦੇ ਘਰ ਦੋ ਧੀਆਂ ਤੋਂ ਬਾਅਦ ਇਕ ਪੁੱਤਰ ਨੇ ਜਨਮ ਲਿਆ ਹੈ, ਜਿਸ ਦੀ ਖੁਸ਼ੀ 'ਚ ਉਹ ਅਤੇ ਉਸ ਦਾ ਜਵਾਈ ਸੰਜੇ ਪੁੱਤਰ ਕ੍ਰਿਸ਼ਨ ਵਾਸੀ ਖਾਨਪੁਰ ਗਲੀ ਵਿਚ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਸੂਤਲੀ ਬੰਬ ਚਲਾਉਂਦੇ ਸਮੇਂ ਉਹ ਅੱਗ ਦਿਖਾਉਂਦੇ ਹੀ ਇਕ ਦਮ ਫਟ ਗਿਆ ਅਤੇ ਉਨ੍ਹਾਂ ਦੇ ਹੱਥਾਂ ਦੀਆਂ ਉਂਗਲਾਂ ਝੁਲਸ ਗਈਆਂ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8