ਵਿਆਹ ''ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ ''ਚੋਂ ਗਹਿਣੇ ਤੇ ਨਕਦੀ ਹੋਈ ਗਾਇਬ

Friday, Nov 24, 2023 - 06:07 PM (IST)

ਵਿਆਹ ''ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ ''ਚੋਂ ਗਹਿਣੇ ਤੇ ਨਕਦੀ ਹੋਈ ਗਾਇਬ

ਮਲੋਟ (ਗੋਇਲ)- ਥਾਣਾ ਕਬਰਵਾਲਾ ਪੁਲਸ ਨੇ ਸੋਨਾ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਦੇ ਵਿੱਚ ਰਾਜਵੰਤ ਕੌਰ ਪਤਨੀ ਇਕਬਾਲ ਸਿੰਘ ਵਾਸੀ ਰਾਜਧਾਨੀ ਪਾਰਕ ਨਵੀਂ ਦਿੱਲੀ ਨੇ ਦੱਸਿਆ ਕਿ ਉਹ ਆਪਣੀ ਨਨਾਣ ਦੇ ਦੋਵੇਂ ਮੁੰਡਿਆਂ ਦੇ ਵਿਆਹ ਲਈ ਪਿੰਡ ਗੁਰੂਸਰ ਯੋਧਾ ਆਈ ਹੋਈ ਸੀ।

ਇਹ ਵੀ ਪੜ੍ਹੋ- ਮੰਡੀ ਤੋਂ ਘਰ ਜਾ ਰਹੇ ਕਿਸਾਨ 'ਤੇ ਲੁਟੇਰਿਆਂ ਨੇ ਕੀਤਾ ਹਮਲਾ, ਖੋਹੀ ਨਕਦੀ ਤੇ ਐਕਟਿਵਾ, ਪੁਲਸ ਨੇ ਕੀਤੇ ਗ੍ਰਿਫ਼ਤਾਰ

ਇਸ ਦੌਰਾਨ ਉਸ ਨੇ ਕਰੀਬ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਕਦੀ ਆਪਣੇ ਅਟੈਚੀ ਵਿੱਚ ਰੱਖ ਦਿੱਤੀ ਸੀ। ਅਟੈਚੀ ਵਿੱਚ ਸੋਨਾ ਰੱਖਣ ਸਮੇਂ ਕਮਰੇ ਦੇ ਵਿੱਚ ਬਲਵਿੰਦਰ ਕੌਰ ਪਤਨੀ ਸਤਨਾਮ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਗੁਰੂਸਰ ਯੋਧਾ ਹਾਜ਼ਰ ਸਨ। ਰਾਜਵੰਤ ਕੌਰ ਨੇ ਦੱਸਿਆ ਕਿ ਸੋਨਾ ਰੱਖਣ ਤੋਂ ਬਾਅਦ ਜਦ ਉਹ ਰੋਟੀ ਖਾ ਕੇ ਵਾਪਸ ਕਮਰੇ ਦੇ ਵਿੱਚ ਆਈ ਤਾਂ ਉਸ ਦੇ ਅਟੈਚੀ ਦੀ ਜ਼ਿਪ ਖੁੱਲ੍ਹੀ ਹੋਈ ਸੀ ਅਤੇ ਉਸ ਵਿੱਚੋ ਸੋਨਾ ਗਾਇਬ ਸੀ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਕੈਨੇਡਾ ਭੇਜਣ ਦੇ ਨਾਂ 'ਤੇ ਦਿੱਤਾ ਨਕਲੀ ਵੀਜ਼ਾ, ਮਾਰੀ 25 ਲੱਖ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anuradha

Content Editor

Related News