ਚੋਰੀ ਕੀਤੇ 10 ਮੋਟਰਸਾਈਕਲ ਬਰਾਮਦ, 4 ਕਾਬੂ

10/20/2021 3:51:51 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਸਵੱਪਨ ਸ਼ਰਮਾ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ ਸੰਗਰੂਰ ਵਲੋਂ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਅਧੀਨ ਕਰਨਵੀਰ ਪੀ.ਪੀ.ਐਸ ਕਪਤਾਨ ਪੁਲਸ ਇੰਨ ਸੰਗਰੂਰ ਅਤੇ ਸੱਤਪਾਲ ਸ਼ਰਮਾ ਪੀ.ਪੀ.ਐੱਸ. ਉਪ ਕਪਤਾਨ ਪੁਲਸ (ਆਰ) ਸੰਗਰੂਰ ਦੀ ਯੋਗ ਅਗਵਾਈ ਹੇਠ ਥਾਣੇਦਾਰ ਕਰਮ ਸਿੰਘ ਥਾਣਾ ਸਿਟੀ ਸੰਗਰੂਰ ਸਮੇਤ ਪੁਲਸ ਪਾਰਟੀ ਦੇ ਦੌਰਾਨੇ ਗਸ਼ਤ ਨੇੜੇ ਕਾਲੀ ਮਾਤਾ ਮੰਦਰ ਪਟਿਆਲਾ ਗੇਟ ਸੰਗਰੂਰ ਮੌਜੂਦ ਸੀ, ਜਿੱਥੇ ਮੁਖਬਰ ਖ਼ਾਸ ਦੀ ਇਤਲਾਹ ਮਿਲਣ ਪਰ ਮੁਕੱਦਮਾ ਨੰਬਰ 190 ਥਾਣਾ ਸਿਟੀ ਸੰਗਰੂਰ ਬਰਖ਼ਿਲਾਫ਼ ਸੁਖਵਿੰਦਰ ਸਿੰਘ ਉਰਫ ਸੁੱਖੀ ਉਰਫ ਮੰਗੀ ਪੁੱਤਰ ਅਮਰੀਕ ਸਿੰਘ ਉਰਫ ਰੋੜਾ, ਵਿਨੋਦ ਕੁਮਾਰ ਉਰਫ ਜੋਸ਼ੀ ਪੁੱਤਰ ਜੀਵਨ ਕੁਮਾਰ , ਜਸਵੀਰ ਸਿੰਘ ਉਰਫ ਗੋਦੂ ਪੁੱਤਰ ਬਲਦੇਵ ਸਿੰਘ ਵਾਸੀਆਨ ਪਿੰਡ ਗੋਬਿੰਦਗੜ ਜੈਜੀਆਂ , ਅੰਮ੍ਰਿਤਪਾਲ ਸਿੰਘ ਉਰਫ ਨਿਕਾ ਪੁੱਤਰ ਇੰਦਰਜੀਤ ਸਿੰਘ ਵਾਸੀ ਗੋਬਿੰਦਗੜ ਜੈਜੀਆ ਦੇ ਦਰਜ ਕੀਤਾ ਗਿਆ ਅਤੇ ਵਾਰ ਹੀਰੋ ਸਟੇਡੀਅਮ ਸੰਗਰੂਰ ਵਿਖੇ ਮੌਕਾ ਤੋਂ ਦੋਸੀਆਨ ਸੁਖਵਿੰਦਰ ਸਿੰਘ ਉਰਫ ਸੁਖੀ , ਵਿਨੋਦ ਕੁਮਾਰ ਉਰਫ ਜੋਸ਼ੀ , ਜਸਵੀਰ ਸਿੰਘ ਉਰਫ ਗੋਦੂ ਨੂੰ 3 ਚੋਰੀਸ਼ੁਦਾ ਮੋਟਰ ਸਾਇਕਲਾਂ ਦੇ ਗ੍ਰਿਫ਼ਤਾਰ ਕੀਤਾ ਗਿਆ।

ਮੋਟਰਸਾਈਕਲਾਂ ਨੂੰ ਕਬਜਾ ਪੁਲਸ ਵਿੱਚ ਲਿਆ ਗਿਆ ਅਤੇ ਮਿਤੀ 20.10.202 ਦੋਸ਼ੀਆਨ ਦੀ ਪੁੱਛਗਿੱਛ ਅਤੇ ਨਿਸ਼ਾਨਦੇਹੀ ਤੋਂ 6 ਹੋਰ ਮੋਟਰਸਾਇਕਲ ਬਰਾਮਦ ਕਰਵਾਏ ਗਏ।ਦੋਸ਼ੀਆਨ ਸੁਖਵਿੰਦਰ ਸਿੰਘ ਉਰਫ ਸੁੱਖੀ , ਵਿਨੋਦ ਕੁਮਾਰ ਉਰਫ ਜੋਸ਼ੀ , ਜਸਵੀਰ ਸਿੰਘ ਉਰਫ ਗੋਦੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਮੋਟਰ ਸਾਇਕਲ ਸ਼ਹਿਰ ਸੰਗਰੂਰ ,ਸੁਨਾਮ ਅਤੇ ਦਿੜਬਾ ਤੋਂ ਚੋਰੀ ਕੀਤੇ ਗਏ ਹਨ। ਜਿਨ੍ਹਾਂ ਪਾਸੋਂ ਕੁਲ 09 ਮੋਟਰਸਾਇਕਲ ਬਰਾਮਦ ਕਰਵਾਏ ਗਏ ਹਨ। ਮੁਕੱਦਮਾ ਵਿੱਚ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਨਿੱਕਾ ਉਕਤ ਦੀ ਗ੍ਰਿਫ਼ਤਾਰੀ ਬਾਕੀ ਹੈ।

ਮੁਕੱਦਮਾ ਦੇ ਦੋਸ਼ੀਆਨ ਸੁਖਵਿੰਦਰ ਸਿੰਘ ਉਰਫ ਸੁੱਖੀ ਉਰਫ ਮੰਗੀ, ਵਿਨੋਦ ਕੁਮਾਰ ਉਰਫ ਜੋਸ਼ੀ , ਜਸਵੀਰ ਸਿੰਘ ਉਰਫ ਗੋਦੂ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ,ਜਿਨ੍ਹਾਂ ਦੇ ਕਬਜਾ ਵਿੱਚੋਂ ਹੋਰ ਵੀ ਚੋਰੀ ਕੀਤੇ ਮੋਟਰਸਾਇਕਲ ਬਰਾਮਦ ਹੋਣ ਦੀ ਸੰਭਾਵਨਾ ਹੈ। ਇਸੇ ਲੜੀ ਦੇ ਤਹਿਤ ਸਹਾਇਕ ਥਾਣੇਦਾਰ ਗਿਆਨ ਸਿੰਘ ਵੱਲੋਂ ਮੁਕੱਦਮਾ ਨੰਬਰ 188 ਮਿਤੀ 18.10.202 । ਅ / ਧ 379 ਹਿੰਦੂਦ ਥਾਣਾ ਸਿਟੀ ਸੰਗਰੂਰ ਦੇ ਦੋਸ਼ੀ ਰਾਹੁਲ ਕੁਮਾਰ ਪੁੱਤਰ ਰਾਮੇਸ਼ ਕੁਮਾਰ ਵਾਸੀ ਸੁਨਾਮੀ ਗੇਟ ਡਾ . ਅੰਬੇਦਕਰ ਨਗਰ ਵਾਰਡ ਨੰਬਰ 1 ਸੰਗਰੂਰ ਨੂੰ ਗ੍ਰਿਫਤਾਰ ਕਰਕੇ ਜਿਸ ਪਾਸੋ ਚੋਰੀ ਸੁਦਾ ਮੋਟਰ ਸਾਇਕਲ ਬ੍ਰਮਾਦ ਕਰਵਾਇਆ ਗਿਆ , ਦੋਸੀ ਰਾਹੁਲ ਕੁਮਾਰ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ , ਜਿਸ ਪਾਸੋਂ ਪੁਛਗਿਛ ਦੌਰਾਨ ਹੋਰ ਵੀ ਮੋਟਰ ਸਾਇਕਲ ਬ੍ਰਾਮਦ ਹੋਣ ਦੀ ਸੰਭਾਵਨਾ ਹੈ। 
 


Shyna

Content Editor

Related News