ਵਿਆਹ ਸਮਾਗਮ ''ਚ ਗਿਆ ਹੋਇਆ ਸੀ ਪਰਿਵਾਰ, ਪਿੱਛੋਂ ਚੋਰ ਕਰ ਗਏ ਵੱਡਾ ਕਾਂਡ

08/27/2023 2:21:16 AM

ਨਾਭਾ (ਖੁਰਾਣਾ) : ਜੇਕਰ ਤੁਸੀਂ ਰਿਸ਼ਤੇਦਾਰੀ 'ਚ ਵਿਆਹ ਸਮਾਗਮ 'ਤੇ ਜਾਣ ਵੇਲੇ ਘਰ ਨੂੰ ਜਿੰਦਰਾ ਲਗਾ ਕੇ ਜਾ ਰਹੇ ਹੋ ਤਾਂ ਤੁਸੀਂ ਸੁਚੇਤ ਰਹੋ ਕਿਉਂਕਿ ਤੁਹਾਡੇ ਗਹਿਣੇ ਅਤੇ ਪੈਸੇ ਜਿੰਦਰੇ ਲਾਉਣ 'ਤੇ ਵੀ ਸੁਰੱਖਿਅਤ ਨਹੀਂ ਹਨ। ਅਜਿਹਾ ਕੁਝ ਵਾਪਰਿਆ ਨਾਭਾ ਦੇ ਕਰਤਾਰਪੁਰਾ ਮੁਹੱਲਾ ਵਿਖੇ, ਜਿੱਥੇ 2 ਮੋਟਰਸਾਈਕਲਾਂ 'ਤੇ ਸਵਾਰ 4 ਚੋਰ ਘਰ ਦੇ ਬਾਹਰ ਲੱਗਾ ਜਿੰਦਰਾ ਤੋੜ ਕੇ ਬੇਖੌਫ਼ ਘਰ 'ਚ ਦਾਖਲ ਹੋ ਕੇ 8 ਤੋਲੇ ਸੋਨਾ ਤੇ 2 ਲੱਖ ਦੀ ਨਕਦੀ 'ਤੇ ਹੱਥ ਸਾਫ਼ ਕਰਕੇ ਰਫੂ-ਚੱਕਰ ਹੋ ਗਏ। ਸਾਰੀ ਘਟਨਾ ਨਾਲ ਦੇ ਘਰ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਚੋਰਾਂ ਨੇ ਕਰੀਬ 20 ਮਿੰਟਾਂ ਦੇ ਅੰਦਰ ਇਸ ਘਟਨਾ ਨੂੰ ਅੰਜਾਮ ਦਿੱਤਾ। ਪਰਿਵਾਰਕ ਮੈਂਬਰ ਵਿਆਹ ਸਮਾਗਮ ਵਿੱਚ ਬਾਹਰ ਗਏ ਹੋਏ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮਹਿਲਾ ਇੰਸਪੈਕਟਰ 'ਤੇ ਨਕਸ਼ਾ ਪਾਸ ਕਰਨ ਲਈ 50 ਹਜ਼ਾਰ ਮੰਗਣ ਦਾ ਦੋਸ਼, ਆਰਕੀਟੈਕਟ ਡੰਡਾ ਲੈ ਕੇ ਪੁੱਜਾ ਕੌਂਸਲ ਦਫ਼ਤਰ

ਘਰ ਦਾ ਮੁਖੀ ਸੋਨਾ ਤੇ ਨਕਦੀ ਲਿਜਾਣ ਜਦੋਂ ਘਰ ਪਰਤਿਆ ਤਾਂ ਘਰ ਦੇ ਟੁੱਟੇ ਜਿੰਦਰੇ ਵੇਖ ਕੇ ਉਸ ਦੇ ਹੋਸ਼ ਉੱਡ ਗਏ। ਘਰ ਦੇ ਅੰਦਰ ਸਾਰਾ ਸਾਮਾਨ ਉਥਲ-ਪੁੱਥਲ ਕੀਤਾ ਪਿਆ ਸੀ। ਸੋਨਾ ਅਤੇ ਨਕਦੀ ਘਰੋਂ ਗਾਇਬ ਸੀ। ਘਟਨਾ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਘਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਅਸੀਂ ਪਟਿਆਲਾ ਵਿਖੇ ਵਿਆਹ ਸਮਾਗਮ ਵਿੱਚ ਗਏ ਹੋਏ ਸੀ। ਜਦੋਂ ਘਰਦਿਆਂ ਦੇ ਗਹਿਣੇ ਤੇ ਨਕਦੀ ਲੈਣ ਲਈ ਘਰ ਪਹੁੰਚਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ, ਜਿਸ ਨੂੰ ਵੇਖ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਘਰ 'ਚ 8 ਤੋਲੇ ਸੋਨਾ ਅਤੇ 2 ਲੱਖ ਦੀ ਨਕਦੀ ਪਈ ਸੀ, ਜਿਸ 'ਤੇ ਚੋਰ ਹੱਥ ਸਾਫ਼ ਕਰ ਗਏ ਸਨ। ਅਸੀਂ ਮੰਗ ਕਰਦੇ ਹਾਂ ਕਿ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਕਿਸੇ ਨਾਲ ਅਜਿਹੀ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋ : ED ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ਕੀਤੇ ਵੱਡੇ ਖੁਲਾਸੇ, 6.5 ਕਰੋੜ ਰੁਪਏ ਫ਼ਰੀਜ਼

ਇਸ ਸਬੰਧੀ ਨਾਭਾ ਕੋਤਵਾਲੀ ਪੁਲਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਚੋਰੀ ਦੀ ਘਟਨਾ ਬਾਰੇ ਸਾਨੂੰ ਇਤਲਾਹ ਮਿਲੀ ਸੀ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਘਰ ਵਿੱਚ ਸੋਨਾ ਅਤੇ ਨਕਦੀ ਚੋਰੀ ਹੋਈ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News