ਨਸ਼ੇ ਵਾਲੇ ਪਾਊਡਰ ਸਣੇ ਅੌਰਤ ਕਾਬੂ

Monday, Dec 24, 2018 - 02:31 AM (IST)

ਨਸ਼ੇ ਵਾਲੇ ਪਾਊਡਰ ਸਣੇ ਅੌਰਤ ਕਾਬੂ

ਸੰਗਰੂਰ, (ਬੇਦੀ,  ਜਨੂਹਾ, ਬਾਵਾ, ਜ. ਬ.)- ਪੁਲਸ ਨੇ ਇਕ ਅੌਰਤ ਨੂੰ 10 ਗ੍ਰਾਮ ਨਸ਼ੇ ਵਾਲੇ  ਪਦਾਰਥ ਸਣੇ ਕਾਬੂ ਕੀਤਾ ਹੈ।   ®ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਐੱਸ. ਪੀ. (ਇੰਨ.) ਸੰਗਰੂਰ ਨੇ ਦੱਸਿਆ ਕਿ ਸੀ. ਆਈ. ਏ. ਬਹਾਦਰ ਸਿੰਘ  ਵਾਲਾ ਦੀ ਟੀਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣੇਦਾਰ ਬਸੰਤ ਸਿੰਘ ਨੇ ਸਮੇਤ ਪੁਲਸ ਪਾਰਟੀ ਦੇ ਨੇਡ਼ੇ ਫਲਾਈਓਵਰ ਸ਼ਹਿਰ ਧੂਰੀ ਬਾਹੱਦ ਥਾਣਾ ਸਿਟੀ ਧੂਰੀ, ਮੁਖਤਿਆਰ ਕੌਰ ਉਰਫ ਗੋਗੀ ਪਤਨੀ ਭਿੰਦਰ ਸਿੰਘ ਵਾਸੀ ਬਾਜ਼ੀਗਰ ਬਸਤੀ ਧੂਰੀ ਨੂੰ ਸਮੇਤ 10 ਗ੍ਰਾਮ ਨਸ਼ੇ  ਵਾਲੇ  ਪਾਊਡਰ ਦੇ ਗ੍ਰਿਫਤਾਰ ਕਰ ਕੇ ਮੁਕੱਦਮਾ ਥਾਣਾ ਸਿਟੀ ਧੂਰੀ ਵਿਖੇ ਦਰਜ ਕਰਵਾਇਆ ਗਿਆ। ਮੁਕੱਦਮੇ ’ਚ ਨਾਮਜ਼ਦ ਮੁਖਤਿਆਰ ਕੌਰ  ਪਾਸੋਂ ਇਸ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।


Related News