ਔਰਤ ਨੇ ਲਾਇਆ ਸਹੁਰੇ ਪਰਿਵਾਰ ’ਤੇ ਮਾਰਕੁੱਟ ਕਰਨ ਦਾ ਦੋਸ਼
Monday, Aug 26, 2019 - 01:46 AM (IST)

ਮੋਗਾ, (ਆਜ਼ਾਦ)— ਜ਼ਿਲੇ ਦੇ ਇਕ ਪਿੰਡ ਦੀ ਔਰਤ ਨੇ ਆਪਣੇ ਸਹੁਰੇ ਪਰਿਵਾਰ ਵਾਲਿਆਂ ਵਲੋਂ ਉਸ ਨਾਲ ਮਾਰਕੁੱਟ ਕਰਨ ਦਾ ਦੋਸ਼ ਲਾਇਆ ਗਿਆ। ਜਿਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਉੱਥੇ ਪਹੁੰਚੇ ਅਤੇ ਪੀਡ਼ਤਾ ਦੇ ਬਿਆਨ ਦਰਜ ਕੀਤੇ ਗਏ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਸਦਾ ਵਿਆਹ 6 ਸਾਲ ਪਹਿਲਾ ਹੋਇਆ ਸੀ ਅਤੇ ਉਸਦਾ ਇਕ ਬੇਟਾ ਵੀ ਹੈ। ਘਰੇਲੂ ਵਿਵਾਦ ਦੇ ਚਲਦਿਆਂ ਸਹੁਰੇ ਪਰਿਵਾਰ ਵਲੋਂ ਬੇਦਖਲ ਕਰ ਦਿੱਤਾ ਗਿਆ ਸੀ। ਜਿਸ ’ਤੇ ਅਸੀ ਵੱਖ ਰਹਿਣ ਲੱਗ ਗਏ। ਪੀਡ਼ਤਾ ਦੇ ਦੋਸ਼ ਲਾਇਆ ਕਿ ਪਿਛਲੀ 29 ਅਗਸਤ ਨੂੰ ਮੇਰੀ ਸੱਸ ਨੇ ਮੈਨੂੰ ਧੱਕਾ ਦੇ ਕੇ ਡੇਗ ਦਿੱਤਾ ਸੀ। ਜਿਸ ’ਤੇ ਮੈਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਜਦੋਂ ਮੈਂ ਘਰ ਗਈ ਤਾਂ ਮੇਰੀ ਮਾਰਕੁੱਟ ਕੀਤੀ ਗਈ। ਜਿਸ ਦੇ ਚਲਦਿਆਂ ਮੈਨੂੰ ਹਸਪਤਾਲ ਵਿਚ ਦਾਖਲ ਹੋਣਾ ਪਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹੈ। ਜਾਂਚ ਦੇ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।