ਬਲੈਕਮੇਲ ਕਰ ਕੇ ਦੋਸਤ ਦੀ ਪਤਨੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ

Sunday, May 01, 2022 - 11:16 AM (IST)

ਬਲੈਕਮੇਲ ਕਰ ਕੇ ਦੋਸਤ ਦੀ ਪਤਨੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਮਾਮਲਾ ਦਰਜ

ਭਵਾਨੀਗੜ੍ਹ (ਵਿਕਾਸ) : ਬਲੈਕਮੇਲ ਕਰ ਕੇ ਆਪਣੇ ਦੋਸਤ ਦੀ ਪਤਨੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪੁਲਸ ਨੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਸੰਗਰੂਰ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਔਰਤ ਨੇ ਦੱਸਿਆ ਕਿ ਖੇਤੀਬਾੜੀ ਦੇ ਕੰਮ ਕਰ ਕੇ ਉਸਦਾ ਪਤੀ ਤੇ ਸੱਸ-ਸਹੁਰਾ ਦਿਨ ਸਮੇਂ ਘਰ ਨਹੀਂ ਰਹਿੰਦੇ ਸਨ ਤੇ ਘਰ ਵਾਲਿਆਂ ਦੀ ਗੈਰ-ਮੌਜੂਦਗੀ ’ਚ ਘਰ ਦੇ ਪਿਛਲੇ ਪਾਸੇ ਰਹਿੰਦਾ ਉਸਦੇ ਪਤੀ ਦਾ ਦੋਸਤ ਗੁਰਪ੍ਰੀਤ ਸਿੰਘ ਅਕਸਰ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ।

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਪੀੜਤਾ ਮੁਤਾਬਕ ਗੁਰਪ੍ਰੀਤ ਸਿੰਘ ਘਰ ਆ ਕੇ ਕਈ ਵਾਰ ਉਸਦੇ ਮੋਬਾਇਲ ਫੋਨ ਨਾਲ ਛੇੜਛਾੜ ਕਰਦਾ ਤੇ ਉਸਦੇ ਮੋਬਾਇਲ ਫੋਨ ਤੋਂ ਆਪਣੇ ਮੋਬਾਇਲ ਫੋਨ ਉਪਰ ਮੈਸੇਜ ਭੇਜ ਲੈਂਦਾ। ਦੋਸ਼ ਹੈ ਕਿ ਮੈਸੇਜ ਭੇਜਣ ਤੋਂ ਬਾਅਦ ਉਕਤ ਵਿਅਕਤੀ ਵਿਆਹੁਤਾ ਨੂੰ ਬਲੈਕਮੇਲ ਕਰਦੇ ਹੋਏ ਉਸਦੇ ਨਾਲ ਜਬਰੀ ਸਰੀਰਕ ਸੋਸ਼ਣ ਕਰਦਾ ਰਿਹਾ ਅਤੇ ਉਸ ਪਾਸੋਂ ਪੈਸੇ ਲੈਂਦਾ ਰਿਹਾ। ਪੀੜਤਾ ਨੇ ਸਾਰੀ ਕਹਾਣੀ ਆਪਣੇ ਪੇਕੇ ਪਰਿਵਾਰ ਨੂੰ ਦੱਸੀ ਤਾਂ ਸਰਪੰਚ ਨੇ ਦੋਵੇਂ ਧਿਰਾਂ ਨੂੰ ਬੁਲਾ ਕੇ ਜੁਬਾਨੀ ਸਮਝੌਤਾ ਕਰਵਾ ਦਿੱਤਾ ਪਰ ਉਕਤ ਵਿਅਕਤੀ ਵਿਆਹੁਤਾ ਨੂੰ ਦੁਬਾਰਾ ਫੋਨ ਕਰਨ ਲੱਗ ਪਿਆ ਜਿਸ ਉਪਰੰਤ ਪੀੜਤਾ ਨੇ ਪੁਲਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਨੌਜਵਾਨ ਕਬੱਡੀ ਖਿਡਾਰੀ ਦੀ ਮਿਕਸਚਰ ’ਚ ਆਉਣ ਨਾਲ ਮੌਤ

ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਉਕਤ ਗੁਰਪ੍ਰੀਤ ਸਿੰਘ ਖਿਲਾਫ਼ ਵਿਆਹੁਤਾ ਨੂੰ ਆਪਣੇ ਝਾਂਸੇ ’ਚ ਲੈ ਕੇ ਬਲੈਕਮੇਲ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਮਹਿਲਾ ਐੱਸ. ਆਈ. ਰਜਿੰਦਰ ਕੌਰ ਨੇ ਕਿਹਾ ਕਿ ਮਾਮਲੇ ’ਚ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News