Punjab: ਪਤੀ ਨੂੰ ਬਾਹੋਂ ਫੜ ਕਮਰੇ ''ਚ ਲੈ ਗਈ ਪਤਨੀ, ਜਦੋਂ ਘਰਦਿਆਂ ਨੇ ਅੰਦਰ ਜਾ ਕੇ ਵੇਖਿਆ ਤਾਂ...
Sunday, Apr 27, 2025 - 02:35 PM (IST)

ਸਮਾਣਾ (ਦਰਦ, ਅਸ਼ੋਕ)- ਬਲਾਕ ਸਮਾਣਾ ਦੇ ਪਿੰਡ ਬਲਮਗੜ੍ਹ ਵਿਖੇ ਇਕ ਔਰਤ ਵੱਲੋਂ ਆਪਣੇ ਪਤੀ ਨੂੰ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਦੀ ਮੋਰਚਰੀ ’ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ (29) ਪੁੱਤਰ ਕਾਲਾ ਸਿੰਘ ਦੀ ਮਾਤਾ ਹਰਪਾਲ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੇ ਦੋਵੇਂ ਪੁੱਤਰਾਂ ਦਾ ਵਿਆਹ ਪਿੰਡ ਕੋਹਰੀਆਂ ਵਿਖੇ 2 ਸਕੀਆਂ ਭੈਣਾਂ ਨਾਲ ਹੋਇਆ ਸੀ। ਦੋਵੇਂ ਪਰਿਵਾਰ ਵੱਖ-ਵੱਖ ਪਿੰਡ ’ਚ ਹੀ ਰਹਿ ਰਹੇ ਹਨ। ਉਸ ਦੇ ਦੋਵੇਂ ਪੁੱਤਰ ਮਿਹਨਤ-ਮਜ਼ਦੂਰੀ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! ਖਿੱਚ ਲਓ ਤਿਆਰੀ, ਇਸ ਮਹਿਕਮੇ 'ਚ 2 ਹਜ਼ਾਰ ਅਸਾਮੀਆਂ ਲਈ ਭਰਤੀ ਖੋਲ੍ਹਣ ਜਾ ਰਹੀ ਸਰਕਾਰ
24 ਅਪ੍ਰੈਲ ਸ਼ਾਮ ਨੂੰ ਰੋਜ਼ਾਨਾ ਵਾਂਗ, ਜਦੋਂ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਕੰਮ ਤੋਂ ਵਾਪਸ ਆਇਆ ਤਾਂ ਪਤੀ-ਪਤਨੀ ਦਾ ਆਪਸ ’ਚ ਝਗਡ਼ਾ ਹੋ ਗਿਆ। ਉਹ ਉਸ ਨੂੰ ਕਮਰੇ ਵਿਚ ਲੈ ਗਈ ਤੇ ਅੰਦਰੋਂ ਕੁੰਡੀ ਲਗਾ ਲਈ। ਜਦੋਂ ਅਗਲੇ ਦਿਨ ਸਵੇਰੇ ਉਨ੍ਹਾਂ ਆਵਾਜ਼ਾਂ ਮਾਰਨ ’ਤੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਨ੍ਹਾਂ ਕਿਸੇ ਦੀ ਮਦਦ ਨਾਲ ਜਦੋਂ ਅੰਦਰ ਲੱਗੀ ਕੁੰਡੀ ਖੋਲ੍ਹੀ। ਦੇਖਿਆ ਤਾਂ ਹਰਪ੍ਰੀਤ ਬੈੱਡ ’ਤੇ ਬੇਹੋਸ਼ ਪਿਆ ਸੀ ਤੇ ਉਸ ਦੀ ਘਰ ਵਾਲੀ ਕੋਲ ਬੈਠੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਥਾਵਾਂ 'ਤੇ ਬੰਦ ਰਹੇਗੀ ਬਿਜਲੀ
ਸੂਚਨਾ ਮਿਲਣ ’ਤੇ ਪੁਲਸ ਨੇ ਹਰਪ੍ਰੀਤ ਨੂੰ ਸਿਵਲ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਪਤਨੀ ਨੇ ਪਤੀ ਦੀ ਸਰਾਣੇ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਹੈ। ਅਧਿਕਾਰੀ ਅਨੁਸਾਰ ਦਰਜ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ 5 ਸਾਲ ਦੀ ਲੜਕੀ ਛੱਡ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8