ਜ਼ਿੰਦਗੀ ਦੀ ਆਖਰੀ ਰੀਲ ਨਾ ਸਾਬਤ ਹੋ ਜਾਵੇ ਐਲੀਵੇਟਿਡ ਰੋਡ ’ਤੇ ਕੀਤਾ ਸਟੰਟ!

Thursday, Sep 28, 2023 - 05:44 PM (IST)

ਜ਼ਿੰਦਗੀ ਦੀ ਆਖਰੀ ਰੀਲ ਨਾ ਸਾਬਤ ਹੋ ਜਾਵੇ ਐਲੀਵੇਟਿਡ ਰੋਡ ’ਤੇ ਕੀਤਾ ਸਟੰਟ!

ਲੁਧਿਆਣਾ (ਸੰਨੀ) : ਸਮਰਾਲਾ ਚੌਂਕ ਤੋਂ ਫਿਰੋਜ਼ਪੁਰ ਰੋਡ ਚੁੰਗੀ ਤੱਕ ਬਣਾਏ ਜਾ ਰਹੇ ਐਲੀਵੇਟਿਡ ਰੋਡ ਦੇ 3 ਚੌਥਾਈ ਹਿੱਸੇ ਨੂੰ ਆਵਾਜਾਈ ਲਈ ਚਾਲੂ ਕੀਤਾ ਜਾ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਰਾਤ ਸਮੇਂ ਐਲੀਵੇਟਿਡ ਰੋਡ ਕੁਝ ਨੌਜਵਾਨਾਂ ਲਈ ਰੀਲ ਬਣਾਉਣ ਦਾ ਪੁਆਇੰਟ ਬਣ ਜਾਂਦਾ ਹੈ। ਚੰਦ ਸੈਕਿੰਡ ਦੀ ਰੀਲ ਲਈ ਨੌਜਵਾਨ ਸਟੰਟ ਕਰਦੇ ਹੋਏ ਆਪਣੀ ਅਤੇ ਦੂਜਿਆਂ ਦੀ ਜਾਨ ਖਤਰੇ ’ਚ ਪਾ ਰਹੇ ਹਨ।

ਇਹ ਵੀ ਪੜ੍ਹੋ- ਬੱਚਾ ਕਰ ਰਿਹਾ ਸੀ ISRO ਦੇਖਣ ਦੀ ਜ਼ਿਦ, ਮਾਂ ਨੇ ਘਰ ਵਿਚ ਹੀ ਬਣਾ ਦਿੱਤਾ ਚੰਦਰਯਾਨ ਦਾ ਵਰਕਿੰਗ ਮਾਡਲ

ਅਜਿਹੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਐਲੀਵੇਟਿਡ ਰੋਡ ’ਤੇ ਰੁਕ-ਰੁਕ ਕੇ ਕੁਝ ਨੌਜਵਾਨ ਰੀਲ ਬਣਾ ਰਹੇ ਹਨ, ਜਦੋਂਕਿ ਨਾਲ ਹੀ ਤੇਜ਼ ਗਤੀ ਵਾਹਨਾਂ ਦੀ ਆਵਾਜਾਈ ਵੀ ਜਾਰੀ ਹੈ।  ਇਸ ਰੋਡ ’ਤੇ ਤੇਜ਼ ਰਫਤਾਰ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਹਨ। ਹਾਲਾਂਕਿ ਟ੍ਰੈਫਿਕ ਪੁਲਸ ਵੱਲੋਂ ਦਿਨ ਦੇ ਸਮੇਂ ਓਵਰਸਪੀਡ ’ਤੇ ਲਗਾਮ ਕੱਸਣ ਲਈ ਇੱਥੇ ਸਪੀਡ ਰਾਡਾਰ ਤਾਇਨਾਤ ਕਰ ਕੇ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ ਪਰ ਰਾਤ ਦੇ ਸਮੇਂ ਰੀਲ ਬਣਾਉਣ ਵਾਲੇ ਨੌਜਵਾਨਾਂ ਨੂੰ ਰੋਕਣ ਵਾਲਾ ਕੋਈ ਨਹੀਂ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ

ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਵੱਲੋਂ ਐਲੀਵੇਟਿਡ ਰੋਡ ’ਤੇ ਰੀਲ ਬਣਾਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ। ਰਾਤ ਦੇ ਸਮੇਂ ਇਸ ਇਲਾਕੇ ਵਿਚ ਪੀ. ਸੀ. ਆਰ. ਦੀ ਗਸ਼ਤ ਵਧਾਈ ਜਾਵੇਗੀ, ਤਾਂ ਕਿ ਅਜਿਹੇ ਨੌਜਵਾਨਾਂ ਨੂੰ ਰੋਕਿਆ ਜਾ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News