ਪੁਲਸ ਨੇ ਟਰੱਕ ਚਾਲਕ ਕੋਲੋਂ ਬਰਾਮਦ ਕੀਤੀ 10 ਕੁਇੰਟਲ ਭੁੱਕੀ ਚੂਰਾ ਪੋਸਤ
Thursday, May 23, 2024 - 06:03 PM (IST)
ਖਮਾਣੋ (ਜਟਾਣਾ) - ਜ਼ਿਲ੍ਹਾ ਪੁਲਸ ਮੁਖੀ ਡਾ: ਰਵਜੋਤ ਗਰੇਵਾਲ ਸੀਨੀਅਰ ਪੁਲਸ ਕਪਤਾਨ ਫਤਿਹਗੜ੍ਹ ਸਾਹਿਬ ਅਤੇ ਉਪ ਪੁਲਿਸ ਕਪਤਾਨ ਦਵਿੰਦਰ ਚੌਧਰੀ ਦੀ ਅਗਵਾਈ 'ਚ ਥਾਣਾ ਖੇੜੀ ਨੌਧ ਸਿੰਘ ਦੇ ਮੁੱਖ ਅਫਸਰ ਹਰਵਿੰਦਰ ਸਿੰਘ ਅਤੇ ਥਾਣੇਦਾਰ ਹਰਬੰਸ ਸਿੰਘ ਵੱਲੋਂ ਇੱਕ ਟਰੱਕ ਚਾਲਕ ਕੋਲੋਂ 33 ਥੈਲੇ 10 ਕੂਇਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ। ਡੀ.ਐੱਸ.ਪੀ ਦਵਿੰਦਰ ਚੌਧਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਸਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਨੋਧ ਸਿੰਘ ਅਤੇ ਹਰਬੰਸ ਸਿੰਘ ਵੱਲੋਂ ਰਾਏਪੁਰ ਮਾਜਰੀ ਬੱਸ ਸਟੈਂਡ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਸ ਪਾਰਟੀ ਨੇ ਇੱਕ ਟਰੱਕ ਨੰਬਰ ਐੱਚ.ਆਰ - 55 ਐੱਸ -4845 ਨੂੰ ਸ਼ੱਕ ਪੈਣ 'ਤੇ ਰੋਕਿਆ ਤਾਂ ਜਿਵੇਂ ਹੀ ਟਰੱਕ ਦੀ ਤਲਾਸ਼ੀ ਲਈ ਤਾਂ ਉਪ ਪੁਲਸ ਕਪਤਾਨ ਦਵਿੰਦਰ ਚੌਧਰੀ ਦੀ ਹਾਜ਼ਰੀ ਚ ਚੈਕਿੰਗ ਦੌਰਾਨ ਟਰੱਕ ਦੀ ਬਾਡੀ ਵਿੱਚੋਂ ਪਲਾਸਟਿਕ ਦੇ ਥੈਲਿਆਂ 'ਚੋਂ 33 ਥੈਲੇ 10 ਕੂਇਟਲ ਭੁੱਕੀ ਚੂਰਾ ਬਰਾਮਦ ਕੀਤੀ ਗਈ। ਉਪਰੰਤ ਪੁਲਸ ਨੇ 10 ਕੁਇੰਟਲ ਭੁੱਕੀ ਸਮੇਤ ਟਰੱਕ ਡਰਾਈਵਰ ਜਿਸ ਦੀ ਪਛਾਣ ਦਰਸ਼ਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹਾਲ ਆਬਾਦ ਮਰਿੰਡਾ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ ਨੂੰ ਟਰੱਕ ਸਮੇਤ ਕਾਬੂ ਕਾਰ ਲਿਆ।
ਇਹ ਵੀ ਪੜ੍ਹੋ- 20 ਦਿਨ ਪਹਿਲਾਂ ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 2 ਮਾਸੂਮ ਬੱਚਿਆਂ ਦਾ ਪਿਓ ਸੀ ਮ੍ਰਿਤਕ
ਡੀ.ਐੱਸ.ਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੈਂ ਕਾਫੀ ਦੇਰ ਤੋਂ ਟਰੱਕ ਚਲਾਉਂਦਾ ਹਾਂ ਤੇ ਕਲਕੱਤੇ ਤੋਂ ਲੋਹੇ ਦੀਆਂ ਪਾਈਪਾਂ 'ਚ ਭੁੱਕੀ ਝਾਰਖੰਡ ਤੋਂ ਛੁਪਾ ਕਿ ਲਿਆਉਦਾਂ ਹਾਂ। ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਕੋਲੋਂ ਅਗਲੇਰੀ ਪੁੱਛਗਿਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਨੌਜਵਾਨ ਫਸਿਆ ਕਸੂਤਾ, ਬਿਨਾਂ ਕਸੂਰ ਹੋਈ ਜੇਲ੍ਹ, ਮਾਮਲਾ ਜਾਣ ਹੋਵੋਗੇ ਹੈਰਾਨ
ਪਹਿਲਾਂ ਵੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਜ਼ਿਲ੍ਹੇ ਅੰਦਰ ਤੇ ਜ਼ਿਲ੍ਹੇ ਤੋਂ ਬਾਹਰ ਨਸ਼ਿਆਂ ਖਿਲਾਫ ਵੱਡੀਆਂ ਕਾਰਵਾਈਆ ਕੀਤੀਆਂ ਹਨ ਜਿਸ ਵਿੱਚ ਬਸੀ ਪਠਾਣਾਂ ਤਾਇਨਾਤੀ ਮੌਕੇ 3 ਕੁਇੰਟਲ 25 ਕਿਲੋ ਭੁੱਕੀ ਚੂਰਾ ਪੋਸਤ ਤੋਂ ਇਲਾਵਾ ਵੱਡੀ ਮਾਤਰਾ 'ਚ ਅਫੀਮ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਸੀ ਜਿਸ ਕਰਕੇ ਆਲਾ ਅਧਿਕਾਰੀਆਂ ਵੱਲੋਂ ਇੰਸਪੈਕਟਰ ਹਰਵਿੰਦਰ ਸਿੰਘ ਦੀ ਸ਼ਲਾਘਾ ਕੀਤੀ ਜਾਂਦੀ ਰਹੀ ਹੈ। ਇਲਾਕੇ ਦੀਆਂ ਨਸ਼ਿਆਂ ਖਿਲਾਫ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਮੰਗ ਕੀਤੀ ਕਿ ਅਜਿਹੇ ਅਫਸਰਾਂ ਨੂੰ ਸਮੇਂ-ਸਮੇਂ ਸਿਰ ਸਰਕਾਰ ਅਤੇ ਪੁਲਸ ਵਿਭਾਗ ਵਲੋਂ ਬਣਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ ਤਾਂ ਜੋ ਅਜਿਹੇ ਹੋਣਹਾਰ ਅਫ਼ਸਰ ਵਧੀਆ ਹੌਂਸਲੇ ਨਾਲ ਕੰਮ ਕਰ ਸਕਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8