ਨਸ਼ਾ ਤਸਕਰੀ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ''ਤੇ ਹੋਇਆ ਹਮਲਾ, ਕੀਤੀ ਰਾਈਫਲ ਖੋਹਣ ਦੀ ਕੋਸ਼ਿਸ਼
Monday, Jan 22, 2024 - 03:46 AM (IST)
ਬਠਿੰਡਾ (ਵਰਮਾ)- ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਥਾਣਾ ਬਾਲਿਆਂਵਾਲੀ ਦੀ ਪੁਲਸ ਪਾਰਟੀ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਪੁਲਸ ਨੇ ਇਸ ਸਬੰਧੀ ’ਚ ਕਥਿਤ ਦੋਸ਼ੀ ਅਤੇ ਉਸ ਦੇ ਦੋ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਦਿਆਲਪੁਰਾ ਦੇ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਰਸੇਮ ਸਿੰਘ ਵਾਸੀ ਮਲੂਕਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਬੀਤੇ ਦਿਨ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਪਿੰਡ ਗਈ ਸੀ। ਇਸ ਦੌਰਾਨ ਮੁਲਜ਼ਮ ਤਰਸੇਮ ਸਿੰਘ, ਉਸ ਦੀ ਪਤਨੀ ਵੀਰਪਾਲ ਕੌਰ ਅਤੇ ਪੁੱਤਰ ਸ਼ੰਟੂ ਨੇ ਪੁਲਸ ਪਾਰਟੀ ਨੂੰ ਘੇਰ ਲਿਆ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ Airtel ਨੇ ਦਿੱਤਾ ਤੋਹਫ਼ਾ, ਹੁਣ ਨਹੀਂ ਆਵੇਗੀ ਕੁਨੈਕਟੀਵਿਟੀ 'ਚ ਕੋਈ ਦਿੱਕਤ
ਮੁਲਜ਼ਮਾਂ ਨੇ ਪੁਲਸ ਨਾਲ ਧੱਕਾ ਮੁੱਕੀ ਕੀਤੀ ਅਤੇ ਕਾਂਸਟੇਬਲ ਪਰਮਵੀਰ ਸਿੰਘ ਤੋਂ ਮੋਬਾਇਲ ਫੋਨ ਸਮੇਤ ਰਾਈਫਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਮਹਿਲਾ ਵੀਰਪਾਲ ਕੌਰ ਨੇ ਪੁਲਸ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ।
ਅਜਿਹਾ ਕਰ ਕੇ ਮੁਲਜ਼ਮਾਂ ਨੇ ਨਾ ਸਿਰਫ਼ ਪੁਲਸ ਪਾਰਟੀ ’ਤੇ ਹਮਲਾ ਕੀਤਾ ਸਗੋਂ ਸਰਕਾਰੀ ਡਿਊਟੀ ’ਚ ਵੀ ਵਿਘਨ ਪਾਇਆ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਮੁਆਵਜ਼ਾ ਦਿਵਾਉਣ ਦੇ ਬਹਾਨੇ ਗ੍ਰੰਥੀ ਨੇ ਨਾਬਾਲਗ ਭੈਣਾਂ ਨਾਲ ਕੀਤਾ ਜਬਰ-ਜ਼ਨਾਹ, ਫਿਰ ਫੋਟੋਆਂ ਕੀਤੀਆਂ ਵਾਇਰਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8