ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
Saturday, Aug 11, 2018 - 12:17 AM (IST)

ਸਮਾਣਾ (ਦਰਦ)- ਸਬ-ਡਵੀਜ਼ਨ ਸਮਾਣਾ ਅਧੀਨ ਪੈਂਦੇ ਪਿੰਡ ਮਰੋਡ਼ੀ ਦੇ ਇਕ ਵਿਅਕਤੀ ਵੱਲੋਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਸਿੰਘ (40) ਪੁੱਤਰ ਹਰਨੇਕ ਸਿੰਘ ਨਿਵਾਸੀ ਪਿੰਡ ਮਰੋਡ਼ੀ ਆਪਣੀ ਬਾਈਕ ’ਤੇ ਹਰਿਆਣਾ ’ਚ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਪਿੰਡ ਹੇਮੂਮਾਜਰਾ ਨੇਡ਼ੇ ਰਜਬਾਹੇ ’ਤੇ ਡਿੱਗੇ ਹੋਣ ਦੀ ਸੂਚਨਾ ਮਿਲਣ ’ਤੇ ਉਸ ਨੂੰ ਮਰਿਆ ਪਾਇਆ। ਇਸ ਸਬੰਧੀ ਥਾਣਾ ਗੂਹਲਾ (ਹਰਿਆਣਾ) ਦੇ ਮੁਖੀ ਅੰਗਰੇਜ਼ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਜੇਬ ’ਚੋਂ ਟੀਕਾ ਲਾਉਣ ਵਾਲੀ ਸਰਿੰਜ ਬਰਾਮਦ ਹੋਈ। ਪਰਿਵਾਰ ਨੇ ਵੀ ਉਸ ਨੂੰ ਨਸ਼ੇ ਦਾ ਆਦੀ ਹੋਣ ਬਾਰੇ ਦੱਸਿਆ। ਪੁਲਸ ਅਧਿਕਾਰੀ ਅਨੁਸਾਰ ਮ੍ਰਿਤਕ ਦੇਹ ਨੂੰ ਕੈਥਲ (ਹਰਿਆਣਾ) ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ’ਤੇ ਪਤਾ ਲੱਗੇਗਾ।