ਮਿਸਤਰੀ ਨੇ ਦਿਹਾੜੀਦਾਰ ਨੂੰ ਕੰਮ ਦੌਰਾਨ ਪਿਲਾਈ ਸ਼ਰਾਬ, ਛੱਤ ਤੋਂ ਡਿੱਗਣ ਕਾਰਨ ਮੌਤ

09/25/2019 7:15:47 PM

ਬੱਧਨੀ ਕਲਾਂ, (ਬੱਬੀ)– ਅੱਜ ਇਥੇ ਇਕ ਦਿਹਾੜੀਦਾਰ ਲੜਕੇ ਪਰਮਜੀਤ ਸਿੰਘ ਪੁੱਤਰ ਅਜਮੇਰ ਸਿੰਘ ਜਿਸ ਦੀ ਉਮਰ 26 ਸਾਲ ਦੇ ਕਰੀਬ ਸੀ, ਦੀ ਮਕਾਨ ਦੇ ਪਖਾਨੇ ਦੀ ਛੱਤ ਤੋਂ ਡਿੱਗਣ ਕਾਰਣ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਉਸਾਰੀ ਅਧੀਨ ਮਕਾਨ ਦੀ ਛੱਤ 'ਤੇ ਕੰਮ ਕਰ ਰਹੇ ਉਕਤ ਮਜ਼ਦੂਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਸ ਦੌਰਾਨ ਹੀ ਉਹ ਕੰਮ ਕਰਦੇ ਸਮੇਂ ਅਚਾਨਕ ਪਖਾਨੇ ਦੀ ਛੱਤ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਤਰੁੰਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮ੍ਰਿਤਕ ਦੇ ਪਿਤਾ ਅਜਮੇਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਲੜਕਾ ਰੋਜ਼ਾਨਾ ਉਸਾਰੀ ਵਾਲੇ ਇਕ ਮਿਸਤਰੀ ਲਖਵੀਰ ਸਿੰਘ ਉਰਫ ਲੱਕੀ ਵਾਸੀ ਬੱਧਨੀ ਕਲਾਂ ਨਾਲ ਦਿਹਾੜੀ 'ਤੇ ਜਾਂਦਾ ਸੀ ਪਰ ਅੱਜ ਉਸ ਦੇ ਲ਼ੜਕੇ ਨੂੰ ਉਕਤ ਮਿਸਤਰੀ ਨੇ ਕੰਮ ਦੌਰਾਨ ਹੀ ਸ਼ਰਾਬ ਪਿਲਾ ਦਿੱਤੀ ਅਤੇ ਬਾਅਦ 'ਚ ਪਖਾਨੇ ਦੀ ਛੱਤ ਉੱਪਰ ਸਰੀਐ ਵੱਡਣ ਲਈ ਝੜਾ ਦਿੱਤਾ, ਜੋ ਸ਼ਰਾਬ ਦੇ ਨਸ਼ੇ ਕਾਰਣ ਆਪਣਾ ਸੰਤੁਲਣ ਕਾਇਮ ਨਾ ਰੱਖ ਸਕਿਆ ਅਤੇ ਛੱਤ ਤੋਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਦੀ ਹਸਪਤਾਲ 'ਚ ਜਾ ਕੇ ਮੌਤ ਹੋ ਗਈ। ਪੁਲਸ ਵੱਲੋਂ ਅਜਮੇਰ ਸਿੰਘ ਦੇ ਬਿਆਨਾਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਥਾਣਾ ਬੱਧਨੀ ਕਲਾਂ ਵਿਖੇ ਮਿਸਤਰੀ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਗੁਰਚਰਨ ਸਿੰਘ ਵਾਸੀ ਬੱਧਨੀ ਕਲਾਂ ਖਿਲਾਫ ਮਕੁੱਦਮਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ।


Bharat Thapa

Content Editor

Related News