ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, 1200 ਲੀਟਰ ਲਾਹਣ ਤੇ 1,50,000 ML ਸ਼ਰਾਬ ਸਣੇ ਦੋ ਤਸਕਰ ਗ੍ਰਿਫ਼ਤਾਰ
Sunday, Aug 03, 2025 - 05:32 PM (IST)

ਗੋਰਾਇਆ (ਮੁਨੀਸ਼)- ਗੋਰਾਇਆ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਨਾਜਾਇਜ਼ ਸ਼ਰਾਬ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ। ਪਰਦਾਫ਼ਾਸ਼ ਕਰਦੇ ਹੋਏ ਪੁਲਸ ਨੇ 1200 ਲੀਟਰ ਲਾਹਣ ਅਤੇ 1,50,000 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਾਮਾਨ, ਤਿੰਨ ਗੈਸ ਸਿਲੰਡਰ, ਇਕ ਡਿਸਟਲਰੀ ਟੱਬ, ਇਕ ਗੈਸ ਚੁੱਲ੍ਹਾ, 08 ਡਰੱਮ ਬਰਾਮਦ ਕੀਤੇ ਹਨ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁੱਖ ਅਫ਼ਸਰ ਥਾਣਾ ਗੋਰਾਇਆ ਨੇ ਦੱਸਿਆ ਏ. ਐੱਸ. ਆਈ. ਅਮਨਦੀਪ ਚੌਂਕੀ ਇੰਚਾਰਜ ਰੁੜਕਾ ਕਲਾਂ ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਨਾਲ ਰਾਜ ਗੋਮਾਲ ਟੀ-ਪੁਆਇੰਟ ਰੁੜਕਾ ਕਲਾਂ ਮੌਜੂਦ ਸਨ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਹਾਦਰ ਸਿੰਘ, ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ, ਬਲਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਆਨ ਰੁੜਕਾ ਕਲਾਂ ਅਤੇ ਰਾਜੇਸ਼ ਪੁੱਤਰ ਗੁਰਿੰਦਰ ਵਾਸੀ ਬਿਹਾਰ, ਜੋ ਆਪਣੇ ਘਰ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਨੇ ਸ਼ਰਾਬ ਦੀ ਭੱਠੀ ਲਗਾਈ ਹੋਈ ਹੈ।
ਇਹ ਵੀ ਪੜ੍ਹੋ: ਦੁਬਈ 'ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ
ਸੂਚਨਾ ਮਿਲਣ ਉਪਰੰਤ ਏ. ਐੱਸ. ਆਈ. ਅਮਨਦੀਪ ਚੌਂਕੀ ਇੰਚਾਰਜ ਰੁੜਕਾ ਕਲ੍ਹਾਂ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਨਾਲ ਬਹਾਦਰ ਸਿੰਘ ਦੇ ਘਰ ਰੇਡ ਕੀਤੀ ਗਈ ਤਾਂ ਬਲਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਆਨ ਰੁੜਕਾ ਕਲ੍ਹਾਂ ਅਤੇ ਰਾਜੇਸ਼ ਯਾਦਵ ਪੁੱਤਰ ਬਰਿੰਦਰ ਯਾਦਵ ਉਰਫ਼ ਗੁਰਿੰਦਰ ਵਾਸੀ ਬਿਹਾਰ ਹਾਲ ਵਾਸੀ ਰੁੜਕਾ ਕਲ੍ਹਾਂ ਨੂੰ ਕਾਬੂ ਕੀਤਾ ਗਿਆ ਅਤੇ ਚਾਲੂ ਭੱਠੀ ਸ਼ਰਾਬ ਦੀ ਫੜੀ ਗਈ। ਜਿਸ ਦੌਰਾਨ 1200 ਲੀਟਰ ਲਾਹਣ ਅਤੇ 1,50,000 ਐੱਮ. ਐੱਲ. ਸ਼ਰਾਬ ਨਜਾਇਜ ਸਮੇਤ ਚਾਲੂ ਭੱਠੀ ਦਾ ਸਾਮਾਨ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ 'ਚ ਡੁੱਬੀ ਫ਼ਸਲ, ਆਰਜੀ ਬੰਨ੍ਹ ਟੁੱਟਣੇ ਸ਼ੁਰੂ
ਪੁਲਸ ਵੱਲੋਂ ਆਬਕਾਰੀ ਐਕਟ ਦੇ ਤਹਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬਲਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਰੁੜਕਾ ਕਲਾਂ ਅਤੇ ਰਾਜੇਸ਼ ਯਾਦਵ ਪੁੱਤਰ ਬਰਿੰਦਰ ਯਾਦਵ ਉਰਫ਼ ਗੁਰਿੰਦਰ ਵਾਸੀ ਬਿਹਾਰ ਹਾਲ ਵਾਸੀ ਰੁੜਕਾ ਕਲ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸੁਖਦੇਵ ਸਿੰਘ ਅਤੇ ਬਹਾਦਰ ਸਿੰਘ ਪੁੱਤਰਾਨ ਪੂਰਨ ਸਿੰਘ ਅਤੇ ਬਹਾਦਰ ਸਿੰਘ ਮੌਕਾ ਤੋਂ ਭੱਜ ਗਏ। ਬਹਾਦਰ ਸਿੰਘ ਤੇ ਸੁਖਦੇਵ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਸ਼ਰਾਬ ਸਤਲੁਜ ਦਰਿਆ ਦੇ ਕੰਢੇ ਤੋਂ ਲਿਆ ਕੇ ਪਿੰਡ ਵਿੱਚ ਅਤੇ ਹੋਰ ਪਿੰਡਾਂ ਵਿੱਚ ਵੇਚਦੇ ਸਨ। ਸ਼ਰਾਬ ਵੇਚਣ ਨਾਲ ਕਾਫ਼ੀ ਕਮਾਈ ਹੋਣ ਕਰਕੇ ਇਨ੍ਹਾਂ ਨੇ ਆਪਣੇ ਘਰ ਹੀ ਸ਼ਰਾਬ ਕੱਢ ਕੇ ਵੇਚਣੀ ਸ਼ੁਰੂ ਕਰ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਆਪਣੀ ਹਵੇਲੀ ਦੇ ਵਿਹੜੇ ਵਿੱਚ ਬੰਖਰ ਬਣਾਏ ਹੋਏ ਹਨ, ਜਿਸ ਵਿੱਚ ਨਾਜਾਇਜ ਸ਼ਰਾਬ ਰੱਖੀ ਸੀ, ਜਿਸ ਨੂੰ ਇਹ ਖੂਪੀ ਰਾਹੀਂ ਬਾਹਰ ਕੱਢਦੇ ਸਨ। ਸੁਖਦੇਵ ਸਿੰਘ ਖ਼ਿਲਾਫ਼ ਪਹਿਲਾਂ ਵੀ 5 ਮੁਕੱਦਮੇ ਦਰਜ ਹਨ ਅਤੇ ਬਹਾਦਰ ਸਿੰਘ ਖ਼ਿਲਾਫ਼ ਵੀ ਪਹਿਲਾਂ 2 ਮੁਕੱਦਮੇ ਦਰਜ ਹਨ। ਪੁਲਸ ਦਾ ਕਹਿਣਾ ਹੈ ਕਿ ਦੋਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਵੱਡੇ ਖ਼ਤਰੇ ਦੀ ਘੰਟੀ! ਡੁੱਬ ਚੱਲਿਆ ਪੰਜਾਬ ਦਾ ਇਹ ਪਿੰਡ, ਹੜ੍ਹ ਵਰਗੇ ਬਣੇ ਹਾਲਾਤ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e