ਰਾਡ ਨਾਲ ਵਾਰ ਕਰ ਕੇ ਪਿਓ-ਧੀ ਕੋਲੋਂ ਮੋਬਾਇਲ ਖੋਹ ਲੁਟੇਰੇ ਹੋਏ ਫਰਾਰ, ਮਾਮਲਾ ਦਰਜ

02/06/2024 8:45:11 PM

ਲੁਧਿਆਣਾ (ਰਾਮ) - ਇੰਨੀਂ ਦਿਨੀਂ ਪੰਜਾਬ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ। ਹੁਣ ਖ਼ਬਰ ਆ ਰਹੀ ਹੈ ਕਿ 4-5 ਬਦਮਾਸ਼ਾਂ ਨੇ ਵਿਅਕਤੀ ਦੇ ਹੱਥ ’ਤੇ ਰਾਡ ਨਾਲ ਹਮਲਾ ਕਰਕੇ ਉਸ ਦਾ ਮੋਬਾਈਲ ਅਤੇ ਉਸ ਦੀ ਧੀ ਦਾ ਮੋਬਾਈਲ ਖੋਹ ਲਿਆ ਅਤੇ ਫ਼ਿਰ ਫਰਾਰ ਹੋ ਗਏ। ਥਾਣਾ ਮੋਤੀ ਨਗਰ ਦੀ ਪੁਲਸ ਨੇ ਨਾਮਾਲੂਮ ਬਦਮਾਸ਼ਾਂ ’ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲ ਦੀ ਘੜੀ ਮੁਲਜ਼ਮਾਂ ਦਾ ਸੁਰਾਗ ਲਗਾਇਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਸ਼ਿਕਾਇਤਕਰਤਾ ਅਭੈ ਕੁਮਾਰ ਪੁੱਤਰ ਸਤਿੰਦਰ ਯਾਦਵ ਨਿਵਾਸੀ ਚੰਡੀਗੜ੍ਹ ਰੋਡ, ਸੈਕਟਰ-39 ਨੇ ਦੱਸਿਆ ਕਿ 5 ਫਰਵਰੀ ਦੀ ਸਵੇਰ 6 ਵਜੇ ਉਹ ਆਪਣੀ ਧੀ ਸਨੇਹਾ ਨਾਲ ਡੈਂਟਲ ਕਾਲਜ ਚੌਕ ’ਤੇ ਕੰਮ ‘ਤੇ ਜਾਣ ਲਈ ਬੱਸ ਦੇ ਇੰਤਜ਼ਾਰ ਵਿਚ ਖੜ੍ਹੇ ਸਨ। ਇਸ ਦੌਰਾਨ 4-5 ਨਾਮਾਲੂਮ ਬਦਮਾਸ਼ ਮੋਟਰਸਾਈਕਲ ’ਤੇ ਆਏ ਅਤੇ ਉਸ ਦੇ ਸੱਜੇ ਹੱਥ ‘ਤੇ ਰਾਡ ਨਾਲ ਹਮਲਾ ਕਰਕੇ ਉਸ ਦਾ ਮੋਬਾਈਲ ਖੋਹ ਲਿਆ। ਇੰਨਾਂ ਹੀ ਨਹੀਂ ਬਦਮਾਸ਼ਾਂ ਨੇ ਉਸ ਦੀ ਧੀ ਤੋਂ ਵੀ ਮੋਬਾਈਲ ਖੋਹ ਲਿਆ ਅਤੇ ਮਿੰਟਾਂ 'ਚ ਫਰਾਰ ਹੋ ਗਏ। ਉਸ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News