ਪਤਨੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਖਿਲਾਫ ਪਰਚਾ

Tuesday, Dec 04, 2018 - 12:52 AM (IST)

ਪਤਨੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਖਿਲਾਫ ਪਰਚਾ

 ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ)- ਦਾਜ ’ਚ ਬੁਲਟ ਮੋਟਰਸਾਈਕਲ ਅਤੇ ਪਤਨੀ ਦੇ ਹਿੱਸੇ ਆਉਂਦੀ ਜ਼ਮੀਨ ਦੀ ਮੰਗ ਨੂੰ ਲੈ ਕੇ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਇਸਤਰੀ ਧਨ ਖੁਰਦ-ਬੁਰਦ ਕਰਨ ’ਤੇ ਪਤੀ ਵਿਰੁੱਧ ਥਾਣਾ ਸਿਟੀ 1 ਮਾਲੇਰਕੋਟਲਾ ਵਿਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਮੁਦੱਈ ਰਾਬੀਆ ਵਾਸੀ ਬਿੰਜੋਕੀ ਖੁਰਦ ਹਾਲ ਆਬਾਦ ਮਾਲੇਰਕੋਟਲਾ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ ਉਸ ਦਾ ਵਿਆਹ 30/3/18 ਨੂੰ ਮੁਹੰਮਦ ਖੁਰਸ਼ੀਦ ਵਾਸੀ ਬਿੰਜੋਕੀ ਖੁਰਦ ਦੇ ਨਾਲ ਹੋਇਆ ਸੀ।  ਵਿਆਹ ਮਗਰੋਂ  ਮੁਹੰਮਦ ਖੁਰਸ਼ੀਦ ਮੁਦੱਈ ਨੂੰ ਦਾਜ ਵਿਚ ਬੁਲਟ ਮੋਟਰਸਾਈਕਲ ਅਤੇ ਮੁਦੱਈ ਦੇ ਪੇਕੇ ਵਲੋਂ ਉਸ ਦੇ ਹਿੱਸੇ ਆਉਂਦੀ ਜ਼ਮੀਨ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਿਆ ਅਤੇ ਉਸ ਨੇ ਮੁਦੱਈ ਦਾ ਇਸਤਰੀ ਧਨ ਵੀ ਖੁਰਦ-ਬੁਰਦ ਕਰ ਦਿੱਤਾ। ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News