ਚੋਰੀ ਦੇ ਦੋਸ਼ਾਂ ''ਚ ਹੋਇਆ ਸੀ ਗ੍ਰਿਫ਼ਤਾਰ, ਅਦਾਲਤ ਨੇ ਠੋਸ ਸਬੂਤਾਂ ਦੀ ਕਮੀ ਕਾਰਨ ਕੀਤਾ ਬਰੀ
Friday, Oct 18, 2024 - 05:42 AM (IST)
ਫਰੀਦਕੋਟ (ਜਗਦੀਸ਼)– ਚੋਰੀਆਂ ਕਰਨ ਦੇ ਦੋਸ਼ਾਂ ’ਚ ਘਿਰੇ ਇਕ ਵਿਅਕਤੀ ਨੂੰ ਸੈਸ਼ਨ ਜੱਜ ਨਵਜੋਤ ਕੌਰ ਦੀ ਅਦਾਲਤ ਨੇ ਇੱਕ ਕੇਸ ਦਾ ਫੈਸਲਾ ਕਰਦਿਆਂ ਸਬੂਤਾਂ ਅਤੇ ਗਵਾਹਾਂ ਦੀ ਘਾਟ ਦੇ ਕਾਰਨ ਬਰੀ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸੁਖਦੇਵ ਸਿੰਘ ਉਰਫ ਬੱਬੀ ਪੁੱਤਰ ਦਲੀਪ ਸਿੰਘ ਵਾਸੀ ਸੰਧਵਾਂ ਦੇ ਵਕੀਲ ਸੰਜੀਵ ਦਿਉੜਾ ਨੇ ਦੱਸਿਆ ਕਿ ਮਿਤੀ 30 ਮਾਰਚ 2018 ਨੂੰ ਥਾਣਾ ਸਦਰ ਫਰੀਦਕੋਟ ਵਿੱਖੇ ਕਿਸੇ ਖਾਸ ਮੁਖਬਰ ਦੀ ਇਤਲਾਹ ’ਤੇ ਸੁਖਦੇਵ ਸਿੰਘ ਉਰਫ ਬੱਬੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ’ਤੇ ਮਾਣਯੋਗ ਵਧੀਕ ਚੀਫ ਜੁਡੀਸ਼ੀਅਲ ਮਜਿਸਟਰੇਟ ਸੰਜੀਵ ਕੁੰਦੀ ਨੇ ਦੋਹਾਂ ਧਿਰਾ ਦੀ ਬਹਿਸ ਸੁਣਨ ਉਪਰੰਤ ਮਿਤੀ 9 ਸਤੰਬਰ 2019 ਨੂੰ ਸੁਖਦੇਵ ਸਿੰਘ ਨੂੰ ਦੋਸ਼ੀ ਮੰਨਦੇ ਹੋਏ 2 ਸਾਲ 6 ਮਹੀਨੇ ਦੀ ਕੈਦ ਅਤੇ 2 ਹਜ਼ਾਰ ਜੁਰਮਾਨਾ ਕੀਤਾ ਗਿਆ ਸੀ ਪ੍ਰੰਤੂ ਸੁਖਦੇਵ ਸਿੰਘ ਨੂੰ ਇਸ ਹੁਕਮ ’ਤੇ ਸੰਤੁਸ਼ਟੀ ਨਾ ਹੋਈ ਤਾਂ ਉਸ ਨੇ ਮਿਤੀ 9 ਸਤੰਬਰ 2018 ਦੇ ਹੁਕਮ ਦੇ ਖਿਲਾਫ ਮਾਨਯੋਗ ਸੈਸ਼ਨ ਜੱਜ ਦੀ ਅਦਾਲਤ ’ਚ ਅਪੀਲ ਦਾਇਰ ਕਰ ਕੇ ਬੇਨਤੀ ਕੀਤੀ ਕਿ ਮੇਰੇ ਖਿਲਾਫ ਇੱਕ ਝੂਠੇ ਤੱਥਾਂ ਦੇ ਆਧਾਰ 'ਤੇ ਥਾਣਾ ਸਦਰ ਫਰੀਦਕੋਟ ਵਲੋਂ ਕੇਸ ਨਾਜਾਇਜ਼ ਤੌਰ ’ਤੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਭੈਣ ਦੇ ਪੁੱਤ ਹੋਣ ਦੀ ਖੁਸ਼ੀ 'ਚ ਮਿਠਾਈ ਲੈਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਵਾਂ ਦੀ ਹੋ ਗਈ ਮੌਤ
ਜਿਸ ’ਤੇ ਸੰਜੀਵ ਦਿਉੜਾ ਵਕੀਲ ਵਲੋਂ ਪੂਰੀ ਪੈਰਵਾਈ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਸੁਖਦੇਵ ਸਿੰਘ ਉੱਪਰ ਝੂਠਾ ਕੇਸ ਕੀਤਾ ਗਿਆ ਸੀ, ਜਿਸ ’ਤੇ ਮਾਣਯੋਗ ਸੈਸ਼ਨ ਜੱਜ ਨਵਜੋਤ ਕੌਰ ਦੀ ਅਦਾਲਤ ਨੇ ਦੋਹਾਂ ਧਿਰਾ ਦੀਆਂ ਦਲੀਲਾਂ ਸੁਣਨ ਉਪਰੰਤ ਸਫਾਈ ਕਰਤਾ ਦੇ ਵਕੀਲ ਸੰਜੀਵ ਦਿਉੜਾ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੁੰਦੇ ਹੋਏ ਸੁਖਦੇਵ ਸਿੰਘ ਦੇ ਖਿਲਾਫ਼ ਕੋਈ ਠੋਸ ਸਬੂਤ ਨਾ ਹੋਣ ’ਤੇ ਬਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦਾ ਇਕ ਰੂਪ ਇਹ ਵੀ, ਦੇਖ ਕੇ ਹਰ ਕੋਈ ਕਰ ਰਿਹਾ ਤਾਰੀਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e