ਲੱਖਾਂ ਦਾ ਕੱਚਾ ਮਾਲ ਹੜਪ ਕੇ ਕੰਪਨੀ ਗਾਇਬ, ਨਾ ਮਾਲ ਵਾਪਸ ਕੀਤਾ ਨਾ ਪੈਸੇ, ਕੇਸ ਦਰਜ

Sunday, Apr 12, 2026 - 04:01 PM (IST)

ਲੱਖਾਂ ਦਾ ਕੱਚਾ ਮਾਲ ਹੜਪ ਕੇ ਕੰਪਨੀ ਗਾਇਬ, ਨਾ ਮਾਲ ਵਾਪਸ ਕੀਤਾ ਨਾ ਪੈਸੇ, ਕੇਸ ਦਰਜ

ਲੁਧਿਆਣਾ (ਰਾਜ)- ਲੁਧਿਆਣਾ ਵਿੱਚ ਧੋਖਾਧੜੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੰਪਨੀ ਵੱਲੋਂ ਲੱਖਾਂ ਰੁਪਏ ਦਾ ਕੱਚਾ ਮਾਲ ਹੜਪ ਕਰਨ ਦਾ ਦੋਸ਼ ਲੱਗਿਆ ਹੈ। ਦੋਸ਼ ਹੈ ਕਿ ਕੰਪਨੀ ਨੇ ਨਾ ਤਾਂ ਤਿਆਰ ਮਾਲ ਵਾਪਸ ਭੇਜਿਆ ਅਤੇ ਨਾ ਹੀ ਬਕਾਇਆ ਰਕਮ ਦੀ ਅਦਾਇਗੀ ਕੀਤੀ। ਇਸ ਸਬੰਧੀ ਪੀੜਤ ਵਪਾਰੀ ਦੀ ਸ਼ਿਕਾਇਤ ‘ਤੇ ਥਾਣਾ ਫੋਕਲ ਪੌਇੰਟ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

 

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ 15 APRIL ਤੱਕ ਦੀ ਅਹਿਮ ਜਾਣਕਾਰੀ

ਮਿਲੀ ਜਾਣਕਾਰੀ ਅਨੁਸਾਰ, ਕਰਤਾਰ ਚੰਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਕੰਪਨੀ ਵੱਲੋਂ ਮਲਕੀਤ ਸਿੰਘ ਦੀ ਕੰਪਨੀ ਨੂੰ 8 ਮਾਰਚ, 29 ਅਗਸਤ ਅਤੇ 1 ਅਕਤੂਬਰ 2022 ਨੂੰ ਵੱਖ-ਵੱਖ ਕਿਸ਼ਤਾਂ ਵਿੱਚ ਕੱਚਾ ਮਾਲ ਸਪਲਾਈ ਕੀਤਾ ਗਿਆ ਸੀ। ਦੋਨੋਂ ਧਿਰਾਂ ਵਿਚ ਇਹ ਸਹਿਮਤੀ ਹੋਈ ਸੀ ਕਿ ਇਸ ਮਾਲ ਨੂੰ ਤਿਆਰ ਕਰਕੇ ਵਾਪਸ ਭੇਜਿਆ ਜਾਵੇਗਾ। ਪਰ ਸ਼ਿਕਾਇਤਕਰਤਾ ਦੇ ਮੁਤਾਬਕ, ਦੋਸ਼ੀ ਕੰਪਨੀ ਨੇ ਨਾ ਸਿਰਫ ਮਾਲ ਵਾਪਸ ਨਹੀਂ ਭੇਜਿਆ, ਸਗੋਂ ਸਾਰਾ ਕੱਚਾ ਮਾਲ ਹੀ ਆਪਣੇ ਪਾਸ ਰੱਖ ਲਿਆ। ਹਿਸਾਬ-ਕਿਤਾਬ ਕਰਨ ‘ਤੇ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਵੱਲੋਂ ਹਾਲੇ ਵੀ 12,26,820.68 ਰੁਪਏ ਦੀ ਵੱਡੀ ਰਕਮ ਬਕਾਇਆ ਹੈ।

 

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ ਪਹਾੜੀਆਂ

ਪੀੜਤ ਵਪਾਰੀ ਨੇ ਦੱਸਿਆ ਕਿ ਕਈ ਵਾਰ ਭੁਗਤਾਨ ਲਈ ਸੰਪਰਕ ਕਰਨ ਦੇ ਬਾਵਜੂਦ ਵੀ ਕੋਈ ਰਾਹਤ ਨਹੀਂ ਮਿਲੀ, ਜਿਸ ਕਾਰਨ ਉਹਨਾਂ ਨੂੰ ਅਖ਼ੀਰਕਾਰ ਪੁਲਸ ਕੋਲ ਜਾਣਾ ਪਿਆ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News