ਕਾਂਗਰਸੀ ਸਰਪੰਚ ਦੇਸੀ ਪਿਸਤੌਲ ਸਮੇਤ ਗ੍ਰਿਫਤਾਰ, 2 ਵਿਰੁੱਧ ਮਾਮਲਾ ਦਰਜ

Wednesday, Sep 05, 2018 - 01:39 AM (IST)

ਕਾਂਗਰਸੀ ਸਰਪੰਚ ਦੇਸੀ ਪਿਸਤੌਲ ਸਮੇਤ ਗ੍ਰਿਫਤਾਰ, 2 ਵਿਰੁੱਧ ਮਾਮਲਾ ਦਰਜ

ਮੋਗਾ, (ਅਾਜ਼ਾਦ)- ਸੀ. ਆਈ. ਏ. ਸਟਾਫ ਨੇ ਇਕ ਕਾਂਗਰਸੀ ਸਰਪੰਚ ਨੂੰ 32  ਬੋਰ ਦੇਸੀ ਪਿਸਤੌਲ ਸਮੇਤ ਕਾਬੂ  ਕੀਤਾ ਹੈ। ਮੋਗਾ ਦੇ ਸਹਾਇਕ ਥਾਣੇਦਾਰ ਕੇਵਲ ਸਿੰਘ ਜਦ   ਪੁਲਸ  ਪਾਰਟੀ   ਸਮੇਤ ਪਿੰਡ ਅਜੀਤਵਾਲ  ਕੋਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ  ਜਾਣਕਾਰੀ ਮਿਲੀ ਕਿ ਜਸਵਿੰਦਰ ਸਿੰਘ, ਜੋ ਪਿੰਡ ਬੁੱਟਰਕਲਾਂ ਦਾ ਅਕਾਲੀ ਸਰਪੰਚ ਸੀ ਅਤੇ  ਹੁਣ ਉਹ ਕਾਂਗਰਸ ’ਚ ਸ਼ਾਮਲ ਹੋ ਚੁੱਕਾ ਹੈ ਤੇ ਸਰਪੰਚ ਹੈ, ਕੋਲੋਂ ਨਾਜਾਇਜ਼ 32 ਬੋਰ ਦਾ ਪਿਸਟਲ ਹੈ, ਜਿਸ  ’ਤੇ ਬੱਸ ਸਟੈਂਡ ਅਜੀਤਵਾਲ ’ਤੇ ਛਾਪੇਮਾਰੀ ਕਰ ਕੇ ਉਸ ਨੂੰ ਦਬੋਚ ਲਿਆ ਗਿਆ ਅਤੇ ਉਸ   ਕੋਲੋਂ 32 ਬੋਰ (ਦੇਸੀ ਕੱਟਾ) ਪਿਸਟਲ ਬਰਾਮਦ ਹੋਇਆ। ਪੁੱਛਗਿੱਛ ਸਮੇਂ ਉਸ ਨੇ ਦੱਸਿਆ ਕਿ  ਉਕਤ ਪਿਸਟਲ ਉਸ ਨੇ ਗੁਰਿੰਦਰ ਪਾਲ ਸਿੰਘ ਨਿਵਾਸੀ ਪਿੰਡ ਬੁੱਟਰਕਲਾਂ ਤੋਂ ਲਿਆ ਸੀ।  
ਇਸ ਸਬੰਧੀ ਅਜੀਤਵਾਲ ਪੁਲਸ ਵੱਲੋਂ ਦੋਵਾਂ ਦੋਸ਼ੀਆਂ ਜਸਵਿੰਦਰ ਸਿੰਘ ਅਤੇ ਗੁਰਿੰਦਰ  ਸਿੰਘ  ਖਿਲਾਫ  ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ  ਅਨੁਸਾਰ ਗੁਰਿੰਦਰ ਪਾਲ  ਸਿੰਘ ਜੇਲ ’ਚ ਬੰਦ ਹੈ, ਜਿਸ ਤੋਂ ਪੁੱਛਗਿੱਛ ਕਰ ਕੇ ਸੱਚਾਈ ਦਾ ਪਤਾ ਚੱਲੇਗਾ। ਸਹਾਇਕ  ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਸਰਪੰਚ ਨੂੰ ਅੱਜ ਮਾਣਯੋਗ  ਅਦਾਲਤ ’ਚ ਪੇਸ਼ ਕੀਤਾ ਗਿਆ  ਤੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦਾ  ਹੁਕਮ ਦਿੱਤਾ।


Related News