ਬੰਦ ਕਾਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ਾ ਛੱਡਣ ਲਈ ਖਾ ਰਿਹਾ ਸੀ ਦਵਾਈ

Sunday, Jun 13, 2021 - 04:09 PM (IST)

ਬੰਦ ਕਾਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ਾ ਛੱਡਣ ਲਈ ਖਾ ਰਿਹਾ ਸੀ ਦਵਾਈ

ਜ਼ੀਰਕਪੁਰ  (ਜ. ਬ.) : ਨਜ਼ਦੀਕੀ ਪਿੰਡ ਸ਼ਤਾਬਗੜ ਸਥਿਤ ਇਕ ਢਾਬੇ ਦੇ ਬਾਹਰ ਕਾਰ ਵਿਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ । ਮ੍ਰਿਤਕ ਦੀ ਪਛਾਣ 28 ਸਾਲਾ ਰਾਘਵ ਨਾਰੰਗ ਨਿਵਾਸੀ ਰਾਏਪੁਰ ਕਲਾਂ ਚੰਡੀਗੜ੍ਹ ਵਜੋਂ ਹੋਈ ਹੈ । ਪੁਲਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੌਜਵਾਨ ਦੀ ਮੌਤ ਆਰਟ ਅਟੈਕ ਨਾਲ ਹੋਈ ਹੈ ਪਰ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ : ਧੀ ਨੂੰ ਜਨਮ ਦੇਣ ਤੋਂ ਬਾਅਦ ਕੋਰੋਨਾ ਪੀੜ੍ਹਤ ਔਰਤ ਦੀ ਮੌਤ

ਪਤਨੀ ਨੂੰ ਕਾਲ ਕਰ ਕੇ ਕਾਰ ਖ਼ਰਾਬ ਹੋਣ ਦੀ ਗੱਲ ਕਹੀ ਸੀ
ਥਾਣਾ ਪ੍ਰਮੁੱਖ ਇੰਸ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਸ਼ਤਾਬਗੜ ਸਥਿਤ ਲਵਲੀ ਢਾਬੇ ਦੇ ਬਾਹਰ ਸਕੋਡਾ ਕਾਰ ਵਿਚ ਨੌਜਵਾਨ ਦੀ ਲਾਸ਼ ਪਈ ਹੈ ਅਤੇ ਕਾਰ ਦੇ ਸ਼ੀਸ਼ੇ ਬੰਦ ਹਨ। ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਬਿਊਟੀ ਪਾਰਲਰ ਚਲਾਉਂਦੀ ਹੈ। ਉਸਨੇ ਦੱਸਿਆ ਕਿ ਉਸਦਾ ਪਤੀ ਨਸ਼ੇ ਦਾ ਆਦੀ ਸੀ । ਉਹ ਨਸ਼ਾ ਛੱਡਣ ਲਈ ਕੋਈ ਦਵਾਈ ਖਾ ਰਿਹਾ ਸੀ। ਬੀਤੀ ਰਾਤ ਉਹ ਜ਼ੀਰਕਪੁਰ ਵਿਚ ਕਿਸੇ ਕੰਮ ਲਈ ਆਇਆ ਸੀ। ਰਾਤ ਉਸਨੇ ਆਪਣੀ ਪਤਨੀ ਨੂੰ ਵੀਡੀਓ ਕਾਲ ਕਰ ਕੇ ਦੱਸਿਆ ਸੀ ਕਿ ਜ਼ੀਰਕਪੁਰ ਵਿਚ ਉਸਦੀ ਕਾਰ ਖ਼ਰਾਬ ਹੋ ਗਈ ਹੈ ਅਤੇ ਉਹ ਠੀਕ ਕਰਵਾ ਕੇ ਹੀ ਘਰ ਆਵੇਗਾ ਪਰ ਉਹ ਪੂਰੀ ਰਾਤ ਘਰ ਨਹੀਂ ਆਇਆ ਅਤੇ ਸਵੇਰੇ ਉਸਦੀ ਮੌਤ ਦੀ ਖ਼ਬਰ ਮਿਲੀ। ਪੁਲਸ ਅਨੁਸਾਰ ਮ੍ਰਿਤਕ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਹੋ ਸਕਦਾ ਹੈ ਕਿ ਉਸਨੂੰ ਨਸ਼ਾ ਛੱਡਣ ਵਾਲੀ ਦਵਾਈ ਨਾਲ ਰਿਐਕਸ਼ਨ ਹੋ ਗਿਆ ਹੋਵੇ, ਜਿਸ ਕਾਰਨ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬਾਅਦ ਲਗਵਾ ਸਕਦੇ ਹੋ ਦੂਜੀ ਡੋਜ਼

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News