ਪੰਜਾਬ ਮੇਲ ਤੇ ਪਤਾਲਕੋਟ ਐਕਸਪ੍ਰੈੱਸ ਟਰੇਨਾਂ ਦਾ 15 ਦਿਨ ਲਈ ਲਾਇਆ ਜਾਣ ਵਾਲਾ ਬਲਾਕ ਮੁਲਤਵੀ
Saturday, Aug 31, 2024 - 02:25 AM (IST)
ਕੋਟਕਪੂਰਾ (ਨਰਿੰਦਰ)- ਰੇਲਵੇ ਵਿਭਾਗ ਵਲੋਂ 4 ਸਤੰਬਰ ਤੋਂ ਪੰਜਾਬ ਮੇਲ ਤੇ ਪਤਾਲਕੋਟ ਐਕਸਪ੍ਰੈੱਸ ਟਰੇਨਾਂ ਦਾ 15 ਦਿਨ ਲਈ ਲਾਇਆ ਜਾਣ ਵਾਲਾ ਬਲਾਕ ਇਕ ਵਾਰ ਫ਼ਿਰ ਅੱਗੇ ਪਾ ਦਿੱਤਾ ਗਿਆ ਹੈ। ਇਹ ਸਾਰੀ ਕਾਰਵਾਈ ਭਾਰੀ ਬਰਸਾਤ ਨੂੰ ਧਿਆਨ ’ਚ ਰੱਖਦੇ ਹੋਏ ਰੇਲਵੇ ਵਿਭਾਗ ਵਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਡਿਵਾਈਡਰ 'ਚ ਜਾ ਵੱਜੀ ਕਾਰ, 1 ਔਰਤ ਦੀ ਹੋਈ ਮੌਤ, ਬੱਚੇ ਸਣੇ 2 ਹੋਰ ਜ਼ਖ਼ਮੀ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਰਾਮਕੇਸ਼ ਮੀਨਾ ਸਟੇਸ਼ਨ ਮਾਸਟਰ ਕੋਟਕਪੂਰਾ ਨੇ ਦੱਸਿਆ ਕਿ ਪਤਾਲਕੋਟ ਐਕਸਪ੍ਰੈੱਸ ਤੇ ਪੰਜਾਬ ਮੇਲ ਗੱਡੀਆਂ ਨੂੰ ਰੇਲਵੇ ਲਾਈਨਾਂ ਦੀ ਮੁਰੰਮਤ ਆਦਿ ਲਈ 4 ਸਤੰਬਰ ਤੋਂ 15 ਦਿਨ ਲਈ ਬੰਦ ਕੀਤਾ ਜਾ ਰਿਹਾ ਸੀ ਪ੍ਰੰਤੂ ਭਾਰੀ ਬਰਸਾਤਾਂ ਕਾਰਨ ਵਿਭਾਗ ਵਲੋਂ ਲਾਇਆ ਜਾ ਰਿਹਾ ਇਹ ਬਲਾਕ ਇਕ ਵਾਰ ਟਾਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਮੇਲ ਅਤੇ ਪਤਾਲਕੋਟ ਐਕਸਪ੍ਰੈੱਸ ਦੋਵੇਂ ਗੱਡੀਆਂ ਆਪਣੇ ਨਿਰਧਾਰਤ ਰੂਟ ’ਤੇ ਨਿਰਧਾਰਤ ਸਮੇਂ ਅਨੁਸਾਰ ਹੀ ਚਲਦੀਆਂ ਰਹਿਣਗੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e