ਅਮਰਗੜ੍ਹ ''ਚ ਸਟੀਲ ਫੈਕਟਰੀ ''ਚ ਹੋਇਆ ਭਿਆਨਕ ਧਮਾਕਾ, 7 ਮਜ਼ਦੂਰ ਗੰਭੀਰ ਜ਼ਖ਼ਮੀ
Friday, Sep 23, 2022 - 11:12 AM (IST)
ਅਮਰਗੜ੍ਹ(ਜ.ਬ.) : ਸਥਾਨਕ ਮਹਾਰਾਜਾ ਪੈਲੇਸ ਦੇ ਨਜ਼ਦੀਕ ਰਿਹਾਇਸ਼ੀ ਖੇਤਰ ’ਚ ਸਥਿਤ ਦੀਦਾਰ ਸਟੀਲ ਪ੍ਰਾਈਵੇਟ ਲਿਮ. ਅਮਰਗੜ੍ਹ ’ਚ ਬੀਤੇ ਦਿਨ 11 ਵਜੇ ਦੇ ਕਰੀਬ ਬਿਜਲੀ ਦੀ ਭੱਠੀ ’ਚ ਹੋਏ ਬਲਾਸਟ ਹੋਣ ਕਾਰਨ ਵਾਪਰੇ ਭਿਆਨਕ ਹਾਦਸੇ ’ਚ 7 ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਥਾਣੇ ਮੁਖੀ ਨੇ ਦੱਸਿਆ ਕਿ ਫੈਕਟਰੀ ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਦਿਨ 11 ਵਜੇ ਦੇ ਕਰੀਬ ਵਾਪਰੀ। ਜਿਸ ’ਚ 5 ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵਿਧਾਨ ਸਭਾ ਸੈਸ਼ਨ ਰੱਦ ਹੋਣ ਦਾ ਮਾਮਲਾ ਨਹੀਂ ਹੋ ਰਿਹਾ ਠੰਡਾ, ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਇਹ ਸਲਾਹ
ਥਾਣਾ ਮੁਖੀ ਨੇ ਦੱਸਿਆ ਕਿ ਜ਼ਖ਼ਮੀ ’ਚ ਗੁੱਡੂ ਝਾਅ (33), ਅਨਿਲ ਕੁਮਾਰ (42), ਸੰਜੂ (25), ਮੁਕੇਸ਼ ਕੁਮਾਰ (34), ਸੁੰਦਰ ਦਾਸ (20), ਮੱਘਰ ਸਿੰਘ ਅਤੇ ਨਿੱਕਾ ਦੇ ਜ਼ਿਆਦਾ ਗੰਭੀਰ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਜ਼ਖ਼ਮੀ ਮਰੀਜ਼ਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੈਕਟਰੀ ਦਾ ਜਾਇਜ਼ਾ ਲਿਆ ਗਿਆ ਅਤੇ ਸੁਰੱਖਿਆ ਪੱਖੋਂ ਸਾਰਾ ਕੰਮ ਠੀਕ ਸੀ ਅਤੇ ਘਟਨਾ ਵਾਲੀ ਥਾਂ 'ਤੇ ਸੇਫਟੀ ਹੈਲਮੇਟ ਤੇ ਗਲਵਜ਼ ਵੀ ਪਏ ਹੋਏ ਸਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।