ਮੀਂਹ ਨਾਲ ਡਿਗਿਆ ਪਾਰਾ, 14 ਦਸੰਬਰ ਤੋਂ ਸ਼ੁਰੂ ਹੋਵੇਗਾ ਕੋਹਰਾ

12/13/2019 12:55:54 AM

ਚੰਡੀਗੜ੍ਹ, (ਪਾਲ)— ਵੈਸਟਰਨ ਡਿਸਟਰਬੈਂਸ ਦੇ ਚਲਦੇ ਵੀਰਵਾਰ ਤੜਕੇ ਸ਼ਹਿਰ 'ਚ ਮੀਂਹ ਸ਼ੁਰੂ ਹੋ ਗਿਆ। ਦਿਨ ਭਰ ਅਸਮਾਨ 'ਚ ਬੱਦਲ ਛਾਏ ਰਹੇ। ਇਸ ਦੇ ਚਲਦੇ ਵਿਜ਼ਿਬਿਲਿਟੀ ਵੀ ਘੱਟ ਰਹੀ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਤੱਕ ਮੀਂਹ ਦੇ ਆਸਾਰ ਹਨ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਅਗਲੇ ਚਾਰ-ਪੰਜ ਦਿਨਾਂ 'ਚ ਪਾਰਾ ਹੋਰ ਹੇਠਾਂ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਸੀਜਨ ਦਾ ਸਭ ਤੋਂ ਠੰਡਾ ਦਿਨ ਹੁਣ ਤੱਕ 10 ਦਸੰਬਰ ਰਿਹਾ ਹੈ, ਜਿਸ 'ਚ ਤਾਪਮਾਨ 7.7 ਡਿਗਰੀ ਦਰਜ ਕੀਤਾ ਗਿਆ ਸੀ। ਪਰ ਅਗਲੇ ਕੁੱਝ ਦਿਨਾਂ 'ਚ ਪਾਰਾ 4 ਤੋਂ 5 ਡਿਗਰੀ ਤੱਕ ਜਾਣ ਦੇ ਆਸਾਰ ਹਨ। ਵੀਰਵਾਰ ਨੂੰ ਸਵੇਰੇ ਤੋਂ ਸ਼ੁਰੂ ਹੋਇਆ ਮੀਂਹ ਦੇਰ ਰਾਤ ਤੱਕ ਜਾਰੀ ਰਿਹਾ। ਰਾਤ ਤੱਕ ਇਸਦਾ ਗ੍ਰਾਫ਼ 0.1 ਐਮ.ਐਮ. ਰਿਹਾ।

ਅੱਜ ਵੀ ਮੀਂਹ ਦੇ ਆਸਾਰ
ਪਾਲ ਨੇ ਦੱਸਿਆ ਕਿ 14 ਦਸੰਬਰ ਤੋਂ ਕੋਹਰਾ ਪੈਣ ਦੀ ਸੰਭਾਵਨਾ ਹੈ। ਮੀਂਹ ਦੇ ਇਸ ਸਪੈਲ ਤੋਂ ਬਾਅਦ ਫਿਲਹਾਲ ਮੀਂਹ ਦੀ ਸੰਭਾਵਨਾ ਘੱਟ ਹੈ। ਵੀਰਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਤੋਂ ਚਾਰ ਡਿਗਰੀ ਘੱਟ ਰਿਹਾ। ਉਥੇ ਹੀ, ਬੁੱਧਵਾਰ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਬੱਦਲਾਂ ਦੇ ਚਲਦੇ 13.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਬੱਦਲ ਛਾਏ ਰਹਿਣਗੇ। ਦੁਪਹਿਰ ਤੱਕ ਸ਼ਹਿਰ 'ਚ ਮੀਂਹ ਦੇ ਆਸਾਰ ਹਨ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਅਤੇ ਹੇਠਲਾ ਤਾਪਮਾਨ 11 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਸ਼ਨੀਵਾਰ ਨੂੰ ਕੁੱਝ ਬੱਦਲ ਛਾ ਸਕਦੇ ਹਨ। ਕੋਹਰਾ ਛਾਉਣ ਦੇ ਆਸਾਰ ਹਨ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 17 ਅਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਰਹਿ ਸਕਦਾ ਹੈ।
 


KamalJeet Singh

Content Editor

Related News