ਅਧਿਆਪਕ ਸਾਡੇ ਮਾਰਗ ਦਰਸ਼ਕ ਤੇ ਸਾਨੂੰ ਜੀਵਨ ''ਚ ਅੱਗੇ ਵਧਣ ਦਾ ਮਾਧਿਅਮ ਬਣਦੇ ਹਨ: ਵਿਦਿਆਰਥੀ

09/05/2020 11:05:12 AM

ਜਲਾਲਾਬਾਦ (ਸੇਤੀਆ,ਸੁਮਿਤ): ਵਿਸ਼ਵ ਦੇ ਵੱਖ-ਵੱਖ ਦੇਸ਼ਾਂ 'ਚ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਵਿਸ਼ੇਸ਼ ਤੌਰ 'ਤੇ ਅਧਿਆਪਕ ਦਿਹਾੜੇ ਦਾ ਆਯੋਜਨ 5 ਅਕਤੂਬਰ ਨੂੰ ਕੀਤਾ ਜਾਂਦਾ ਹੈ। ਜਦੋਂਕਿ ਭਾਰਤ 'ਚ ਅਧਿਆਪਕ ਦਿਹਾੜਾ ਸਾਬਕਾ ਰਾਸ਼ਟਰਪਤੀ ਸਵ: ਡਾ. ਰਾਧਾਕ੍ਰਿਸ਼ਣਨ ਦੇ ਜਨਮ ਦਿਨ (5 ਸਤੰਬਰ) ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਸਬੰਧੀ ਅਭੇ ਸੇਤੀਆ ਦਾ ਕਹਿਣਾ ਹੈ ਕਿ ਚੰਗੇ ਅਧਿਆਪਕ ਦਾ ਇਹ ਵੀ ਇਕ ਗੁਣ ਹੁੰਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨਾਲ ਹਮੇਸ਼ਾਂ ਨਿਰਪੱਖ ਤੇ ਨਿਰਛੱਲ ਵਰਤਾਓ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਬੱਚਿਆਂ ਨੂੰ ਹਮੇਸ਼ਾ ਖਿੜ੍ਹੇ-ਮੱਥੇ ਮਿਲਦਾ ਅਤੇ ਬੱਚਿਆਂ ਦੀਆਂ ਨਾ ਸਿਰਫ ਸਮੱਸਿਆਵਾਂ ਸੁਣਦਾ ਹੈ, ਜਿੱਥੋਂ ਤੱਕ ਮੁਮਕਨ ਹੋਏ ਉਹ ਉਨ੍ਹਾਂ ਸਮੱਸਿਆਵਾਂ ਦਾ ਨਿਵਾਰਨ ਵੀ ਕਰਦਾ ਹੈ। ਬੱਚਿਆਂ ਦੇ ਕਿਰਦਾਰ ਨੂੰ ਉੱਚਾ ਚੁੱਕਣ 'ਚ ਇਕ ਯੋਗ ਅਧਿਆਪਕ ਹਮੇਸ਼ਾ ਆਪਣਾ ਇਕ ਅਹਿਮ ਰੋਲ ਨਿਭਾਉਂਦਾ ਹੈ। ਉਹ ਪੜ੍ਹਾਈ ਕਰਾਉਣ ਦੇ ਨਾਲ-ਨਾਲ ਬੱਚਿਆਂ ਨੂੰ ਇਨਸਾਨੀ ਕਦਰਾਂ-ਕੀਮਤਾਂ ਤੋਂ ਵੀ ਵਾਕਿਫ ਕਰਾਉਂਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸਮਿਆਂ 'ਚ ਅਧਿਆਪਕਾਂ ਵਲੋਂ ਬੱਚਿਆਂ ਦੇ ਹੱਥਾਂ 'ਤੇ ਡੰਡੇ ਮਾਰਨਾ ਅਤੇ ਮੁਰਗਾ ਬਨਾਉਣਾ ਆਮ ਰਿਵਾਜ ਸੀ। ਕਈ ਵਾਰ ਤਾਂ ਅਧਿਆਪਕਾਂ ਦੀ ਸਖ਼ਤੀ ਦੇ ਚੱਲਦਿਆਂ ਵਿਦਿਆਰਥੀ ਸਕੂਲ ਛੱਡ ਜਾਂਦੇ ਸਨ। ਕਹਿੰਦੇ ਹਨ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਜਿੱਥੇ ਫੁੱਲ ਹੁੰਦੇ ਹਨ ਉੱਥੇ ਕੰਢੇ ਵੀ ਹੁੰਦੇ ਹਨ। 

PunjabKesari

ਦੂਜੇ ਪਾਸੇ 12ਵੀਂ ਕਲਾਸ ਦੇ ਤਨਿਸ਼ ਮਲੂਜਾ ਤੇ 5ਵੀਂ ਕਲਾਸ ਦੀ ਵਿਦਿਆਰਥਣ ਵੰਸ਼ਿਕਾ ਦਾ ਕਹਿਣਾ ਹੈ ਕਿ ਅਧਿਆਪਕਾਂ ਦਾ ਸਤਿਕਾਰ ਜ਼ਰੂਰੀ ਹੈ ਕਿਉਂਕਿ ਅਧਿਆਪਕ ਸਾਡੇ ਮਾਰਗ ਦਰਸ਼ਕ ਹਨ ਅਤੇ ਸਾਨੂੰ ਜੀਵਨ 'ਚ ਅੱਗੇ ਵਧਣਾ ਅਤੇ ਜੀਵਨ 'ਚ ਕਾਮਯਾਬ ਹੋਣ ਲਈ ਮਾਧਿਅਮ ਬਣਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਜਦੋਂ ਅਧਿਆਪਕਾਂ ਨਾਲ ਦੁਰ-ਵਿਵਹਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਬੜਾ ਦੁੱਖ ਲੱਗਦਾ ਹੈ। ਇਸ ਲਈ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਕਹਿਣੇ ਦੀ ਬਜਾਏ ਅਧਿਆਪਕਾਂ ਦੀ ਗੱਲ ਤੇ ਵੀ ਗੌਰ ਕਰਨਾ ਚਾਹੀਦਾ ਹੈ।

PunjabKesari


Shyna

Content Editor

Related News