ਅੰਮ੍ਰਿਤਸਰ ਦੇ ਰਾਣੇਵਾਲੀ ਨਜ਼ਦੀਕ ਮੁਗਲਾਣੀਕੋਟ ਦੇ ਖੇਤਾਂ ''ਚ ਡਿੱਗਾ ਡਰੋਨ

Saturday, May 10, 2025 - 11:51 AM (IST)

ਅੰਮ੍ਰਿਤਸਰ ਦੇ ਰਾਣੇਵਾਲੀ ਨਜ਼ਦੀਕ ਮੁਗਲਾਣੀਕੋਟ ਦੇ ਖੇਤਾਂ ''ਚ ਡਿੱਗਾ ਡਰੋਨ

ਰਾਜਾਸਾਂਸੀ (ਰਾਜਵਿੰਦਰ ਹੁੰਦਲ)- ਹਲਕਾ ਰਾਜਾ ਦੇ ਪਿੰਡ ਰਾਣੇਵਾਲੀ ਦੇ ਨੇੜਲੇ ਖੇਤਾਂ ਵਿੱਚ 'ਚ ਅੱਜ ਤੜਕਸਾਰ ਵਿਸਫੋਟਕ ਡਰੋਨ ਦਾ ਮਲਬਾ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੁਗਲਾਣੀਕੋਟ ਦੇ ਵਸਨੀਕ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਉਨ੍ਹਾਂ ਦੀ ਬਹਿਕ ਤੋਂ ਡਰੋਨ ਗੁਜਰਿਆ ਅਤੇ ਦੇਖਦਿਆਂ ਦੇਖਦਿਆਂ ਹੀ ਦੂਸਰੀ ਸਾਈਡ ਤੋਂ ਕੋਈ ਚੀਜ਼ ਆ ਕੇ ਉਸ ਨਾਲ ਟਕਰਾਈ ਤਾਂ ਇਕਦਮ ਬਲਾਸਟ ਹੋ ਗਿਆ ।

ਇਹ ਵੀ ਪੜ੍ਹੋ- ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ Blackout

ਖੇਤਾਂ ਵਿੱਚ ਅੱਗ ਦੀਆਂ ਲਪਟਾ ਵੀ  ਦਿਖਾਈ ਦਿੱਤੀਆਂ । ਸੂਚਨਾ ਮਿਲਣ 'ਤੇ ਤੁਰੰਤ ਥਾਣਾ ਰਾਜਾਸਾਂਸੀ ਦੇ ਮੁਖੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਵਿਸਫੋਟਕ ਟੀਮ ਨੂੰ ਸੂਚਿਤ ਕੀਤਾ। ਵਿਸਫੋਟਕ ਟੀਮ ਨੇ ਮੌਕੇ 'ਤੇ ਆ ਕੇ ਡਰਾਉਣ ਦੇ ਮਲਬੇ ਨੂੰ ਨਸ਼ਟ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਰੈੱਡ ਅਲਰਟ ਜਾਰੀ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ 'ਚ ਰਹਿਣ ਦੀ ਕੀਤੀ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News