ਤੜਕਸਾਰ ਤਰਨਤਾਰਨ ਦੇ ਪਿੰਡ ਦੁਬਲੀ ''ਚ ਡਿੱਗਾ ਡਰੋਨ, ਆਰਮੀ ਵੱਲੋਂ ਪੂਰੇ ਇਲਾਕੇ ''ਚ ਘੇਰਾਬੰਦੀ

Saturday, May 10, 2025 - 10:51 AM (IST)

ਤੜਕਸਾਰ ਤਰਨਤਾਰਨ ਦੇ ਪਿੰਡ ਦੁਬਲੀ ''ਚ ਡਿੱਗਾ ਡਰੋਨ, ਆਰਮੀ ਵੱਲੋਂ ਪੂਰੇ ਇਲਾਕੇ ''ਚ ਘੇਰਾਬੰਦੀ

ਤਰਨਤਾਰਨ (ਰਮਨ)- ਸਰਹੱਦੀ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਦੁਬਲੀ ਵਿਖੇ ਤੜਕਸਾਰ ਕਰੀਬ 4 ਵਜੇ ਪਾਕਿਸਤਾਨ ਵੱਲੋਂ ਭੇਜੇ ਗਏ ਵਿਸਫੋਟਕ ਪਦਾਰਥ ਨਾਲ ਭਰੇ ਡਰੋਨ ਨਾਲ ਹਮਲਾ ਕੀਤਾ ਗਿਆ। ਇੱਥੋਂ ਦੇ ਨਿਵਾਸੀਆਂ ਵੱਲੋਂ ਆਪਣੀਆਂ ਅੱਖਾਂ ਨਾਲ ਪਿੰਡ ਦੇ ਆਲੇ ਦੁਆਲੇ ਘੁੰਮਦਾ ਡਰੋਨ ਵੇਖਿਆ ਗਿਆ ਹੈ। 

ਪਿੰਡ ਮੱਖਣ ਵਿੰਡੀ 'ਚ ਐਕਟਿਵ ਮਿਜ਼ਾਇਲ ਡਿੱਗੀ, ਫੌਜ ਅਧਿਕਾਰੀਆਂ ਨੇ ਕੀਤਾ ਨਕਾਰਾ

PunjabKesari

ਕੁਝ ਸਮੇਂ ਬਾਅਦ ਡਰੋਨ ਖੇਤਾਂ ਵਿੱਚ ਡਿੱਗ ਗਿਆ ਅਤੇ ਬਹੁਤ ਉੱਚੀ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਕਰੀਬ 3 ਫੁੱਟ ਡੂੰਘਾ ਤੇ 6 ਫੁੱਟ ਚੌੜਾ ਜ਼ਮੀਨ 'ਚ ਟੋਆ ਪੈ ਗਿਆ । ਇਸ ਉਪਰੰਤ ਪਿੰਡ ਵਾਸੀਆਂ ਨੇ ਆਖਿਆ ਕਿ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ। ਪਿੰਡ ਵਾਸੀਆਂ ਨੇ ਇਕੱਤਰ ਹੋ ਪੁਲਸ ਅਤੇ ਆਰਮੀ ਨੂੰ  ਸੂਚਨਾ ਦਿੱਤੀ। ਆਰਮੀ ਵੱਲੋਂ ਇਸ ਇਲਾਕੇ ਵਿੱਚ ਘੇਰਾਬੰਦੀ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ Blackout

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News