ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਤੋਂ ਵੱਖ ਹੋ ਕੇ ਆਪਣਾ ਅਤੇ ਪੁੱਤਰ ਦਾ ਸਿਆਸੀ ਭਵਿੱਖ ਕੀਤਾ ਖ਼ਤਮ :ਬੀਹਲਾ

11/06/2020 4:42:34 PM

ਤਪਾ ਮੰਡੀ (ਸ਼ਾਮ,ਗਰਗ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਬੀਹਲਾ ਐੱਨ.ਆਰ.ਆਈ ਨੇ ਅੱਜ ਇੱਥੇ ਯੂਥ ਆਗੂ ਸੁਰਿੰਦਰ ਖੱਟਰਕਾ ਦੇ ਨਿਵਾਸ ਅਸਥਾਨ ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਤੇ ਰਾਜਨੀਤੀ ਕਰ ਰਿਹਾ ਹੈ ਅਤੇ ਦਿੱਲੀ ਜਾ ਕੇ ਤਸਵੀਰਾਂ ਖਿਚਾ ਕੇ ਆ ਗਏ ਹਨ ਜਦਕਿ ਪੰਜਾਬ 'ਚ ਰੇਲਾਂ ਦੀ ਆਵਾਜਾਈ ਰੁਕੀ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਤਬਾਹ ਹੋ ਰਹੀ ਹੈ ਪਰ ਉਹ ਸਿੱਧਾ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਮਸਲੇ ਦਾ ਹੱਲ ਕਰਨ ਦੀ ਥਾਂ ਇਧਰ-ਓਧਰ ਜਾਕੇ ਕੌਝੀ ਸਿਆਸਤ ਕਰ ਰਿਹਾ ਹੈ। ਉਸ ਨੂੰ ਜ਼ਿਲ੍ਹਾ ਬਰਨਾਲਾ ਦੀ ਅਕਾਲੀ ਰਾਜਨੀਤੀ ਬਾਰੇ ਪੁੱਛੇ ਜਾਣ ਦੇ ਉੱਤਰ ਦਿੰਦਿਆਂ ਕਿਹਾ ਕਿ ਅਕਾਲੀ ਹਾਈਕਮਾਂਡ ਨੇ ਸੰਤ ਬਾਬਾ ਟੇਕ ਸਿੰਘ ਧਨੌਲਾ ਨੂੰ ਜ਼ਿਲ੍ਹਾ ਪ੍ਰਧਾਨ ਥਾਪ ਦਿੱਤਾ ਹੈ ਅਤੇ ਇਸ ਦੀ ਵਿਰੋਧਤਾ ਕਰਨ ਵਾਲੇ ਕੁਝ ਸਥਾਨਕ ਅਕਾਲੀ ਆਗੂ ਇਹ ਨਹੀਂ ਸਮਝ ਰਹੇ ਕਿ ਪਾਰਟੀ ਨੀਤੀ ਤੋਂ ਬਾਹਰਲੀਆਂ ਗੱਲਾਂ ਕਰਨ ਵਾਲੇ ਆਪਣਾ ਹੀ ਵਜੂਦ ਖੋਹ ਬੈਠਦੇ ਹਨ।

ਇਹ ਵੀ ਪੜ੍ਹੋ: ਗੁਰਦੁਆਰਾ ਕਰਤਾਰਪੁਰ ਸਾਹਿਬ ਮਾਮਲੇ 'ਚ ਪਾਕਿਸਤਾਨ ਸਰਕਾਰ ਕਰ ਰਹੀ ਹੈ ਬੇਇਨਸਾਫ਼ੀ: ਸੁਖਬੀਰ ਬਾਦਲ

ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਬਾਰੇ ਕਿਹਾ ਕਿ ਉਸ ਨੇ ਪਾਰਟੀ ਤੋਂ ਵੱਖ ਹੋ ਕੇ ਆਪਣਾ ਅਤੇ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦਾ ਸਿਆਸੀ ਭਵਿੱਖ ਤਬਾਹ ਕਰ ਲਿਆ ਹੈ ਅਤੇ ਉਸ ਨੂੰ ਪੰਜਾਬ ਦੀ ਵਿਧਾਨ ਸਭਾ ਦੀ ਚੌਣ ਵਿੱਚ ਇੱਕ ਵੀ ਸੀਟ ਨਹੀਂ ਮਿਲ ਸਕਦੀ। ਜ਼ਿਲ੍ਹਾ ਪ੍ਰਧਾਨ ਦੇ ਇੱਕ ਸਵਾਲ ਤੇ ਕੁਲਵੰਤ ਸਿੰਘ ਕੰਤਾ ਦੇ ਰੁੱਸੇ ਸੰਬੰਧੀ ਕਿਹਾ ਕਿ ਪਾਰਟੀ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ ਚੰਗਾ ਹੁੰਦਾ ਹੈ ਵਰਨਾ ਢੀਂਡਸਾ ਪਰਿਵਾਰ ਵਾਂਗ ਕੱਖੋਂ ਹੋਲਾ ਹੋ ਜਾਂਦਾ ਹੈ,ਪਰ ਉਹ ਵੀ ਸਾਡੇ ਨਾਲ ਹੀ ਹਨ,ਜ਼ਿਲ੍ਹੇ 'ਚ ਕੋਈ ਗੁੱਟਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੌਣਾਂ 'ਚ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਸ੍ਰੋ.ਅਕਾਲੀ ਦਲ ਦੇ ਹਿੱਸੇ ਆ ਜਾਣਗੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਵੀ ਪੈਣ ਵਾਲਾ ਨਹੀਂ। ਇਸ ਮੌਕੇ ਨੰਬਰਦਾਰ ਗੁਰਚਰਨ ਸਿੰਘ,ਮਨਦੀਪ ਮਾਨ,ਗੁਰਪ੍ਰੀਤ ਸਿੰਘ ਕਲੇਰ,ਨਿਰਮਲ ਸਿੰਘ ਕਾਟੀ,ਭੁਪਿੰਦਰ ਸਿੰਘ,ਈਸ਼ਵਰ ਸਿੰਘ,ਲਾਭ ਸਿੰਘ,ਸੁਰਿੰਦਰ ਸਿੰਘ ਖੱਟਰਕਾ,ਪ੍ਰੀਤਇੰਦਰ ਸਿੰਘ,ਮਨਪ੍ਰੀਤ ਸਿੰਘ,ਬਲਰਾਜ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 27 ਨੂੰ


Shyna

Content Editor

Related News