ਅੌਰਤ ਨੇ ਜ਼ਹਿਰੀਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ

09/14/2018 6:12:21 AM

ਖੰਨਾ (ਸੁਨੀਲ)-ਸਥਾਨਕ ਆਜਾਦ ਨਗਰ ਲਲਹੇਡ਼ੀ ਰੋਡ ਖੰਨਾ ’ਚ  ਇਕ  ਅੌਰਤ  ਵਲੋਂ  ਜ਼ਹਿਰੀਲੀ  ਚੀਜ ਖਾ ਕੇ ਖੁਦਕੁਸ਼ੀ ਕਰਨ ਦੀ ਖਬਰ ਹੈ।  ਜਿਵੇਂ ਹੀ ਪਰਿਵਾਰ ਦੇ ਮੈਂਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਇਲਾਜ  ਲਈ  ਉਸ  ਨੂੰ ਹਸਪਤਾਲ ਦਾਖਲ ਕਰਾਇਆ, ਜਿਥੇ ਉਸ ਨੂੰ ਸੈਕਟਰ 32 ਚੰਡੀਗਡ਼੍ਹ ਰੈਫਰ ਕੀਤਾ ਗਿਆ। ਜਿਥੇ ਉਸ ਦੀ ਮੌਤ ਹੋਣ ਦੀ ਖਬਰ ਹੈ। ਪੁਲਸ ਨੇ ਇਸ ਸੰਬੰਧ ਵਿਚ ਧਾਰਾ 174  ਅਧੀਨ ਕਾਰਵਾਈ  ਕਰਨ  ਤੋਂ  ਬਾਅਦ  ਲਾਸ਼  ਨੂੰ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮੀਨੂੰ ਮਿੱਤਲ (30) ਪਤਨੀ ਆਸ਼ੂ ਮਿੱਤਲ ਵਾਸੀ ਆਜ਼ਾਦ ਨਗਰ ਖੰਨਾ ਦਾ ਇਕਲੌਤਾ ਪੁੱਤ ਪੀਯੂਸ਼ (7), ਇਕ ਨਾਮੁਰਾਦ ਬੀਮਾਰੀ ਨਾਲ ਪੀਡ਼ਤ ਹੈ। ਇਸ  ਕਾਰਨ ਉਹ ਠੀਕ ਤਰਾਂ ਨਾਲ ਚੱਲ ਵੀ ਨਹੀਂ ਸਕਦਾ ਹੈ। ਇਸ ਤੋਂ ਉਸਦੀ ਮਾਂ  ਮੀਨੂੰ ਕਾਫੀ ਪਰੇਸ਼ਾਨ ਰਹਿੰਦੀ ਸੀ। ਇਸ  ਕਾਰਨ ਉਸਨੇ ਘਰ ਵਿੱਚ ਪਈ ਕੋਈ ਜ਼ਹਿਰੀਲੀ ਚੀਜ ਦਾ ਸੇਵਨ ਕਰ ਲਿਆ। ਹਾਲਾਂਕਿ, ਪਰਿਵਾਰ ਦੇ ਮੈਂਬਰਾਂ ਨੇ ਉਸਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ।  ਪਰ ਸੈਕਟਰ 32 ਹਸਪਤਾਲ ’ਚ ਉਸਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਮ੍ਰਿਤਕਾ ਨੇ ਮਾਣਯੋਗ ਜੱਜ ਨੂੰ ਹਸਪਤਾਲ ਵਿਖੇ ਆਪਣੀ ਸਟੇਟਮੈਂਟ ਦਰਜ ਕਰਾਉਂਦੇ ਹੋਏ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਸਨੇ ਕਿਸੇ ਤੋਂ ਤੰਗ ਪਰੇਸ਼ਾਨ ਹੋ ਕੇ ਹਿਰੀਲੀ ਚੀਜ ਦਾ ਸੇਵਨ ਨਹੀਂ ਕੀਤਾ। 


Related News