ਬਜ਼ੁਰਗ ਔਰਤ ਨੇ ਨਹਿਰ ''ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

07/17/2018 4:14:28 PM

ਬੱਧਨੀ ਕਲਾਂ (ਬੱਬੀ)—ਪਿੰਡ ਬਘੀਪੁਰਾ ਦੀ ਇਕ ਬਜ਼ੁਰਗ ਔਰਤ ਨੇ ਅੱਜ ਬੱਧਨੀ ਕਲਾਂ ਵਿਖੇ ਨਹਿਰ 'ਚ ਛਾਲ ਮਾਰ ਕਿ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਉਕਤ ਮਹਿਲਾ ਸਕੁੰਤਲਾ ਦੇਵੀ ਪਤਨੀ ਪ੍ਰੀਤਮ ਸਿੰਘ ਸੁਨਿਆਰ ਵਾਸੀ ਬਘੀਪੁਰਾ ਬਰਨਾਲਾ ਵਿਖੇ ਜਾ ਰਹੀ ਸੀ ਕਿ ਮਾਨਸਿਕ ਪ੍ਰੇਸ਼ਾਨੀ 'ਚ ਬੱਧਨੀ ਕਲਾਂ ਦੇ ਬੱਸ ਅੱਡੇ ਤੋਂ ਉਤਰ ਕਿ ਪਿੱਛੇ ਮੋਗਾ ਰੋਡ ਵੱਲ ਨੂੰ ਪੈਦਲ ਤੁਰ ਪਈ ਤੇ ਨਹਿਰ ਕੋਲ ਪਹੁੰਚ ਕਿ ਉਸ ਨੇ ਆਪਣੀਆਂ ਚੱਪਲਾਂ ਨਹਿਰ ਕਿਨਾਰੇ ਰੱਖ ਕਿ ਛਾਲ ਮਾਰ ਦਿੱਤੀ, ਮ੍ਰਿਤਕ ਮਹਿਲਾ ਦੇ ਲੜਕੇ ਕਰਮਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਮੇਰੇ ਦੋ ਛੋਟੇ ਲੜਕੇ ਹਨ ਜਿਨ੍ਹਾਂ 'ਚ ਇਕ ਲੜਕਾ ਮੰਦਬੁਧੀ ਹੈ, ਜਿਸ ਦੀ ਹਾਲਤ ਨੂੰ ਦੇਖ ਕਿ ਮੇਰੀ ਮਾਤਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ, ਅੱਜ ਵੀ ਉਹ ਬਰਨਾਲਾ ਵਿਖੇ ਰਿਸ਼ਤੇਦਾਰੀ 'ਚ ਜਾਣ ਵਾਰੇ ਕਹਿ ਕਿ ਆਈ ਸੀ, ਪਰ ਇੱਥੇ ਨਹਿਰ 'ਚ ਉਨ੍ਹਾਂ ਨੇ ਛਾਲ ਮਾਰ ਦਿੱਤੀ। ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਮੰਗਲ ਸਿੰਘ ਵਲੋਂ ਮ੍ਰਿਤਕ ਮਹਿਲਾ ਦੇ ਲੜਕੇ ਕਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ 'ਚ ਲਿਆਉਂਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕਿ ਲਾਸ਼ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ।


Related News