ਆਰਥਿਕ ਤੰਗੀ ਦੇ ਚੱਲਦਿਆਂ ਟਰੇਨ ਹੇਠਾਂ ਆ ਕੇ 50 ਸਾਲਾ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

05/14/2021 7:03:43 PM

ਤਲਵੰਡੀ ਭਾਈ (ਗੁਲਾਟੀ): ਲੁਧਿਆਣਾ-ਫ਼ਿਰੋਜ਼ਪੁਰ ਰੇਲਵੇ ਲਾਈਨਾਂ ’ਤੇ ਪਿੰਡ ਹਰਾਜ- ਸੁਲਹਾਣੀ ਵਿਚਕਾਰ ਬੀਤੀ ਸ਼ਾਮ ਇੱਕ 50 ਸਾਲਾ ਵਿਅਕਤੀ ਨੇ ਡੀ. ਐਮ. ਯੂ. ਟਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਸੁਲਹਾਣੀ ਵਜੋਂ ਹੋਈ।

ਇਹ ਵੀ ਪੜ੍ਹੋ: ਬਰਨਾਲਾ: ਸਿਹਤ ਵਿਭਾਗ ਦਾ ਸ਼ਰਮਨਾਕ ਕਾਰਾ, ਡੈੱਡ ਬਾਡੀ ਬੈੱਡ ’ਤੇ ਮਰੀਜ਼ ਤੜਪ ਰਿਹੈ ਜ਼ਮੀਨ ’ਤੇ

ਟਰੇਨ ਹੇਠਾਂ ਆਉਣ ਤੋਂ ਬਾਅਦ ਉਕਤ ਵਿਅਕਤੀ ਦਾ ਸਿਰ ਧੜ ਤੋਂ ਵੱਖ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਰੇਲਵੇ ਪੁਲਸ ਤਲਵੰਡੀ ਭਾਈ ਦੀ ਟੀਮ ਘਟਨਾ ਸਥਾਨ ’ਤੇ ਪੁੱਜੀ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਰੇਲਵੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਵਿਅਕਤੀ ਆਰਥਿਕ ਤੰਗੀ ਕਾਰਨ ਪਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ। 

ਇਹ ਵੀ ਪੜ੍ਹੋ:  ਈਦ ਦੇ ਪਵਿੱਤਰ ਤਿਉਹਾਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ


Shyna

Content Editor

Related News