ਮਾਮਲਾ ਨੌਜਵਾਨ ਦੀ ਖੁਦਕੁਸ਼ੀ ਦਾ:ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਨੇ ਚੌਕ ''ਚ ਲਾਇਆ ਧਰਨਾ

9/14/2019 11:12:57 AM

ਗੁਰੂਹਰਸਹਾਏ (ਆਵਲਾ)—ਬੀਤੀ 8 ਸਤੰਬਰ ਨੂੰ ਪ੍ਰੇਮ-ਸਬੰਧਾਂ ਕਾਰਣ ਗੁਰੂਹਰਸਹਾਏ ਨਿਵਾਸੀ ਨੌਜਵਾਨ ਬੌਬੀ ਉਰਫ਼ ਭੁੱਲਰੀ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰ ਲੈਣ ਅਤੇ ਪੁਲਸ ਵੱਲੋਂ ਨਾਮਜ਼ਦ ਕੀਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਲਾਈਟਾਂ ਵਾਲਾ ਚੌਕ ਵਿਚ ਮ੍ਰਿਤਕ ਬੌਬੀ ਦੀ ਅੰਤਿਮ ਅਰਦਾਸ ਉਪਰੰਤ ਰੋਸ ਪ੍ਰਦਰਸ਼ਨ ਕੀਤਾ, ਜਿਸ ਕਾਰਣ ਜਨਤਾ ਨੂੰ ਅਤੇ ਸਕੂਲੀ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਅਤੇ ਲੋਕਾਂ ਨੇ ਕਿਹਾ ਕਿ ਜਦ ਤੱਕ ਮੁੱਖ ਦੋਸ਼ੀ ਪਾਲੀ ਅਤੇ ਪੰਜੂ ਨੂੰ ਗ੍ਰਿਫਤਾਰ ਕਰ ਕੇ ਜੇਲ ਨਹੀ ਭੇਜਿਆ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਧਰਨੇ ਨਾਲ ਸਾਰੀ ਰੋਡ ਜਾਮ ਹੋ ਗਈ, ਜਿਸ ਕਾਰਣ ਸਕੂਲ ਤੋਂ ਛੁੱਟੀ ਸਮੇਂ ਸਕੂਲੀ ਵਿਦਿਆਰਥਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਏ. ਐੱਸ. ਆਈ. ਦਰਸ਼ਨ ਲਾਲ ਨੇ ਮ੍ਰਿਤਕ ਬੌਬੀ ਦੇ ਪਰਿਵਾਰ ਨੂੰ ਇਹ ਭਰੋਸਾ ਦਿਵਾਇਆ ਕਿ ਸੋਮਵਾਰ ਤੱਕ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਜਵੇਗਾ ਅਤੇ ਉਨ੍ਹਾਂ ਦੇ ਫੋਨ ਨੰਬਰ ਟਰੇਸ 'ਤੇ ਲਾਏ ਗਏ ਹਨ, ਜਦ ਵੀ ਪੁਲਸ ਨੂੰ ਕੋਈ ਖਬਰ ਮਿਲੇਗੀ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਏ. ਐੱਸ. ਆਈ. ਦਰਸ਼ਨ ਲਾਲ ਦੇ ਭਰੋਸੇ 'ਤੇ ਮ੍ਰਿਤਕ ਬੌਬੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਧਰਨੇ ਨੂੰ ਸਮਾਪਤ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna