ਅਧਿਆਪਕਾਂ ਦੇ ਵਤੀਰੇ ਤੋਂ ਦੁਖੀ ਵਿਦਿਆਰਥੀਆਂ ਨੇ ਸਕੂਲ ਨੂੰ ਲਾਇਆ ਤਾਲਾ

Friday, Feb 22, 2019 - 05:57 PM (IST)

ਅਧਿਆਪਕਾਂ ਦੇ ਵਤੀਰੇ ਤੋਂ ਦੁਖੀ ਵਿਦਿਆਰਥੀਆਂ ਨੇ ਸਕੂਲ ਨੂੰ ਲਾਇਆ ਤਾਲਾ

ਪਟਿਆਲਾ (ਬਖਸ਼ੀ)— ਪਟਿਆਲਾ ਦੇ ਪਿੰਡ ਭਾਨਰੀ ਦੇ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਵਲੋਂ ਸਕੂਲ ਨੂੰ ਤਾਲਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦਾ ਕਹਿਣਾ ਹੈ ਕਿ ਅਧਿਆਪਕਾ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲਦੀ ਹੈ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰਨ ਦਿੰਦੀ। ਮੌਕੇ ਪਹੁੰਚੇ ਪੁਲਸ ਅਧਿਅਕਾਰੀ ਮਾਮਲੇ ਦੀ ਜਾਂਚ 'ਚ ਜੁੱਟ ਗਏ ਹਨ। ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕ ਕੁਲਵਿੰਦਰ ਕੌਰ ਚੀਮਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਿੰਸੀਪਲ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲਦੀ ਹੈ। ਪ੍ਰਿੰਸੀਪਲ 'ਤੇ ਬੱਚਿਆਂ ਨਾਲ ਗਲਤ ਵਿਵਹਾਰ ਕਰਨ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਸੀ। 

ਇਸ ਦੌਰਾਨ ਵਿਦਿਆਰਥੀਆਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਕਤ ਅਧਿਆਪਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਉੱਥੇ ਹੀ ਪਿੰਡ ਦੇ ਸਰਪੰਚ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਸਕੂਲ ਦੇ 2 ਅਧਿਆਪਕਾਂ ਵਲੋਂ ਗਲਤ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਕੁਲਵਿੰਦਰ ਕੌਰ ਅਤੇ ਸੰਜੈ ਕੁਮਾਰ ਦੋਵੇਂ ਅਧਿਆਪਕ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਦੋਵਾਂ ਨੂੰ ਸਕੂਲ 'ਚੋਂ ਕੱਢਿਆ ਜਾਵੇ।


author

Shyna

Content Editor

Related News