ਗਲੀ ''ਚ ਲਾਏ ਘਟੀਆ ਮਟੀਰੀਅਲ ਦੀ ਜਾਂਚ ਸਬੰਧੀ ਨਿਗਮ ਕਮਿਸ਼ਨਰ ਨੂੰ ਭੇਜਿਆ ਪੱਤਰ

Thursday, Jun 28, 2018 - 04:53 PM (IST)

ਗਲੀ ''ਚ ਲਾਏ ਘਟੀਆ ਮਟੀਰੀਅਲ ਦੀ ਜਾਂਚ ਸਬੰਧੀ ਨਿਗਮ ਕਮਿਸ਼ਨਰ ਨੂੰ ਭੇਜਿਆ ਪੱਤਰ

ਮੋਗਾ (ਗੋਪੀ ਰਾਊਕੇ) - ਸ਼ਹਿਰ ਦੀ ਨਿਊ ਗੀਤਾ ਕਾਲੋਨੀ ਗਲੀ ਨੰਬਰ 5 'ਚ ਘਟੀਆ ਮਟੀਰੀਅਲ ਤੋਂ ਤਿਆਰ ਕਰਕੇ ਬਣਾਈ ਗਈ ਸੜਕ ਦੀ ਜਾਂਚ ਲਈ ਐਡਵੋਕੇਟ ਕੇਤਨ ਸੂਦ ਨੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਭੇਜ ਕੇ ਇਸ ਦੀ ਜਾਂਚ ਦੀ ਮੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਕੇਤਨ ਸੂਦ ਪੁੱਤਰ ਵਿਨੋਦ ਸੂਦ ਨਿਵਾਸੀ ਨਿਊ ਗੀਤਾ ਕਾਲੋਨੀ ਗਲੀ ਨੰਬਰ 5 ਨੇ ਕਿਹਾ ਕਿ ਉਨ੍ਹਾਂ ਦੀ ਗਲੀ ਦੀ ਸੜਕ ਠੇਕੇਦਾਰ ਵਲੋਂ ਬਣਾਈ ਗਈ ਹੈ। ਇਸ ਸੜਕ ਦੇ ਨਿਰਮਾਣ ਵੇਲੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਮੁਹੱਲੇ ਦੇ ਲੋਕਾਂ ਦੀਆਂ ਸਮੱਸਿਆਵਾਂ ਘੱਟ ਹੋਣ ਦੀ ਬਜਾਏ ਹੋਰ ਵਧ ਗਈਆਂ ਹਨ। ਇਸ ਮੌਕੇ ਉਨ੍ਹਾਂ ਨੇ ਨਿਗਮ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਵਰਤੋਂ ਕੀਤੇ ਘਟੀਆ ਮਟੀਰੀਅਲ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।


Related News