ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਸਥਿਤ ਬਾਜ਼ਾਰ ''ਚ ਚਲੀ ਗੋਲੀ, ਇਕ ਜ਼ਖਮੀ

Saturday, Apr 12, 2025 - 12:37 AM (IST)

ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਸਥਿਤ ਬਾਜ਼ਾਰ ''ਚ ਚਲੀ ਗੋਲੀ, ਇਕ ਜ਼ਖਮੀ

ਫਤਹਿਗੜ੍ਹ ਸਾਹਿਬ (ਜਗਦੇਵ) : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਸਥਿਤ ਮਾਰਕੀਟ ਵਿਚ ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਉਥੋਂ ਜ਼ਖਮੀ ਨੂੰ ਚੰਡੀਗੜ੍ਹ ਤੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਭਾਵੇਂ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਅਜੇ ਕੁਝ ਬੋਲਣ ਲਈ ਤਿਆਰ ਨਹੀਂ ਹੈ।

ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਕ ਵਿਅਕਤੀ ਗੋਲੀ ਦੇ ਨਾਲ ਜ਼ਖਮੀ ਹੋਇਆ ਹੈ। ਉੱਥੇ ਹੀ ਵਾਇਰਲ ਵੀਡੀਓ ਦੇ ਵਿੱਚ ਗੋਲੀ ਚੱਲਣ ਦਾ ਖੋਲ ਵੀ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਬੋਲਣ ਵਾਲੇ ਵਿਅਕਤੀ ਦੱਸ ਰਹੇ ਆਪਸੀ ਝਗੜੇ ਦੌਰਾਨ ਗੋਲੀ ਚੱਲੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ ਲਿਜਾਇਆ ਗਿਆ ਦੱਸਿਆ ਜਾ ਰਿਹਾ। ਇਸ ਦੌਰਾਨ ਗੋਲੀ ਚਲਾਉਣ ਵਾਲਾ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ।

ਇਸ ਮੌਕੇ ਜ਼ਖਮੀ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਭੂਆ ਦੇ ਮੁੰਡੇ ਵੱਲੋਂ ਗੋਲੀ ਚਲਾਈ ਗਈ ਹੈ ਜੋ ਕਿ ਉਸ ਤੋਂ 5 ਲੱਖ ਰੁਪਏ ਦੀ ਮੰਗ ਕਰਦਾ ਸੀ, ਉਨ੍ਹਾਂ ਨੇ ਦੱਸਿਆ ਕਿ ਫਾਇਰ ਲੱਤ ਦੇ ਵਿੱਚ ਲੱਗਿਆ ਹੈ। ਫਾਇਰ ਕਰਨੇ ਵਾਲੇ ਵੱਲੋਂ ਉਨ੍ਹਾਂ ਦੇ ਲੜਕੇ ਤੋਂ ਕੈਸ਼ ਸੋਨੇ ਦੀ ਚੈਨ ਅਤੇ ਫੋਨ ਖੋਹੀ ਗਈ ਹੈ। 
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News