ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਮੰਡੀਆਂ ''ਚ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ

Wednesday, Apr 02, 2025 - 03:33 PM (IST)

ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਮੰਡੀਆਂ ''ਚ ਕਣਕ ਦੀ ਖਰੀਦ ਦੇ ਪ੍ਰਬੰਧ ਮੁਕੰਮਲ

ਅਜਨਾਲਾ (ਬਾਠ)- ਪੰਜਾਬ ਸਰਕਾਰ ਵੱਲੋ ਮੰਡੀਆਂ ਅੰਦਰ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਲੈਕੇ ਖਾਸ ਪ੍ਰਬੰਧ ਕੀਤੇ ਗਏ ਹਨ, ਜਿਸ ਨੂੰ ਲੈਕੇ ਅਜਨਾਲਾ ਦੀ ਦਾਣਾ ਮੰਡੀ ਅੰਦਰ ਕਿਸਾਨਾਂ ਦੀ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ, ਸਰਹੱਦੀ ਖੇਤਰ ਦੀ ਅਜਨਾਲਾ ਦਾਣਾ ਮੰਡੀ ਅੰਦਰ ਕਣਕ ਦੀ ਆਮਦ ਦੇਰੀ ਨਾਲ ਹੁੰਦੀ ਹੈ ਪਰ ਫਿਰ ਵੀ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੁਕਮਾਂ ਤਹਿਤ ਓਹਨਾ ਵੱਲੋ ਮੰਡੀ ਅੰਦਰ ਨਵੇਂ ਸ਼ੈਡ ਬਣਵਾਕੇ ਦਿੱਤੇ ਗਏ ਹਨ ਤਾਂਜੋ ਕਿਸਾਨਾਂ ਨੂੰ ਧੁੱਪ ਅਤੇ ਬਾਰਿਸ਼ ਤੋਂ ਬਚਾਅ ਹੋ ਸਕੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੇ ਹੱਥੋਂ ਨਿਕਲਿਆ ਖ਼ਾਸ ਮੌਕਾ! ਹੁਣ ਹੋਰ ਢਿੱਲੀ ਕਰਨੀ ਪਵੇਗੀ ਜੇਬ

ਇਸ ਮੌਕੇ ਸੈਕਟਰੀ ਮਰੀਕਟ ਕਮੇਟੀ ਅਜਨਾਲਾ ਨਵਦੀਪ ਕੌਰ ਨੇ ਦੱਸਿਆ ਕੀ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਦੀਆਂ ਹਿਦਾਇਤਾਂ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਦਾ ਮੰਡੀ ਵਿੱਚੋ ਦਾਣਾ-ਦਾਣਾ ਖਰੀਦਿਆ ਜਾਵੇਗਾ, ਉਨ੍ਹਾਂ ਕਿਹਾ ਕੀ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਕਿਸਾਨਾਂ ਦੀ ਕਣਕ 2425 ਰੁਪਏ ਦੇ ਹਿਸਾਬ ਨਾਲ ਖਰੀਦ ਕੀਤੀ ਜਾਵੇਗੀ, ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕੀ ਕਿਸਾਨ ਮੰਡੀ ਅੰਦਰ ਆਪਣੀ ਕਣਕ ਨੂੰ ਸੁਕਾ ਕੇ ਲਿਆਉਣ ਤਾਂਜੋ ਕਿਸਾਨਾਂ ਮੰਡੀ ਅੰਦਰ ਕੋਈ ਮੁਸ਼ਕਿਲ ਨਾ ਹੋ ਸਕੇ।

ਇਹ ਖ਼ਬਰ ਵੀ ਪੜ੍ਹੋ - ਲਓ ਜੀ, ਕੱਟਿਆ ਗਿਆ ਚਲਾਨ! ਪੰਜਾਬ ਖ਼ਿਲਾਫ਼ ਮੈਚ ਦੌਰਾਨ ਕੀਤੀ ਕਰਤੂਤ ਲਈ Bowler ਨੂੰ ਮਿਲੀ ਸਜ਼ਾ

ਇਸ ਮੌਕੇ ਮੰਡੀ ਇੰਚਾਰਜ ਕਾਬਲ ਸਿੰਘ ਨੇ ਦੱਸਿਆ ਕੀ ਮੰਡੀ ਬੋਰਡ ਦੀਆਂ ਹਿਦਾਇਤਾਂ ਮੁਤਾਬਿਕ ਸਾਰੇ ਪ੍ਰਬੰਧ ਮੁਕੰਮਲ ਹਨ ਕਿਸਾਨਾਂ ਲਈ ਗਰਮੀ ਦੇ ਚੱਲਦੇ ਪੀਣ ਵਾਲੇ ਪਾਣੀ, ਬਾਥਰੂਮ ਸਮੇਤ ਹੋਰ ਸਾਰੇ ਪ੍ਰਬੰਧ ਕੀਤੇ ਜਾਂ ਚੁੱਕੇ ਹਨ, ਕਿਸਾਨਾਂ ਨੂੰ ਮੰਡੀ ਅੰਦਰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News