ਭਖਦਾ ਜਾ ਰਿਹੈ ਇਸ ਮੰਡੀ ''ਚ ਗੁੰਡਾਗਰਦੀ ਮਾਮਲਾ, ਫੜ੍ਹੀ ਵਾਲਿਆਂ ਸਣੇ ਹੜਤਾਲ ’ਤੇ ਜਾਣਗੇ ਆੜ੍ਹਤੀ
Monday, Apr 14, 2025 - 03:07 PM (IST)

ਜਲੰਧਰ (ਜ.ਬ.)–ਮਕਸੂਦਾਂ ਸਬਜ਼ੀ ਮੰਡੀ ’ਚ ਪਾਰਕਿੰਗ ਅਤੇ ਰਿਟੇਲ ਫੜ੍ਹੀ ਵਾਲਿਆਂ ਤੋਂ ਨਾਜਾਇਜ਼ ਢੰਗ ਨਾਲ ਤੈਅ ਕੀਮਤਾਂ ਤੋਂ ਵੱਧ ਪੈਸੇ ਵਸੂਲੇ ਜਾਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਮਕਸੂਦਾਂ ਸਬਜ਼ੀ ਮੰਡੀ ’ਚ ਆੜ੍ਹਤੀਆਂ ਨੇ ਮੀਟਿੰਗ ਵੀ ਕੀਤੀ, ਜਿਸ ’ਚ ਤੈਅ ਹੋਇਆ ਕਿ ਆੜ੍ਹਤੀਆਂ ਦਾ ਇਕ ਸਮੂਹ ਪੰਜਾਬ ਦੇ ਸੀ. ਐੱਮ. ਤੋਂ ਲੈ ਕੇ ਖੇਤੀਬਾੜੀ ਮੰਤਰੀ, ਡੀ. ਸੀ., ਡੀ. ਐੱਮ. ਓ., ਮਾਰਕੀਟ ਕਮੇਟੀ ਦੇ ਸੈਕੇਟਰੀ ਅਤੇ ਚੇਅਰਮੈਨ ਨੂੰ ਮੰਗ-ਪੱਤਰ ਦੇਵੇਗਾ। ਜੇਕਰ ਉਸ ਤੋਂ ਬਾਅਦ ਵੀ ਸਮੱਸਿਆ ਦਾ ਕੋਈ ਹੱਲ ਨਾ ਨਿਕਲਿਆ ਤਾਂ ਮੰਡੀ ਦੇ ਸਾਰੀ ਆੜ੍ਹਤੀ ਫੜ੍ਹੀ ਵਾਲਿਆਂ ਸਮੇਤ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਿਰਫ਼ ਪ੍ਰਸ਼ਾਸਨ ਦੀ ਹੋਵੇਗੀ।
ਇਹ ਵੀ ਪੜ੍ਹੋ: MLA ਦੇ ਖ਼ਾਸਮਖ਼ਾਸ ਰਹੇ ਪੰਜਾਬ ਦੇ ਅਧਿਕਾਰੀ 'ਤੇ ਡਿੱਗੀ ਗਾਜ, ਹੋਇਆ ਤਬਾਦਲਾ, ਕਾਰਾ ਜਾਣ ਹੋਵੋਗੇ ਹੈਰਾਨ
ਆੜ੍ਹਤੀ ਸ਼ੰਟੀ ਬਤਰਾ ਨੇ ਦੱਸਿਆ ਕਿ ਇਸ ਮੀਟਿੰਗ ’ਚ ਫੜ੍ਹੀ ਵਾਲਿਆਂ ਨੂੰ ਮੁੱਖ ਤੌਰ ’ਤੇ ਬੁਲਾਇਆ ਗਿਆ। ‘ਆਪ’ ਆਗੂ ਦਿਨੇਸ਼ ਢੱਲ ਦੇ ਭਰਾ ਅਤੇ ਕੌਂਸਲਰ ਅਮਿਤ ਢੱਲ ਵੀ ਇਸ ਮੀਟਿੰਗ ’ਚ ਮੌਜੂਦ ਸਨ। ਫੜ੍ਹੀ ਵਾਲਿਆਂ ਨੇ ਆਪਣੀ ਸਾਰੀ ਸਮੱਸਿਆ ਉਨ੍ਹਾਂ ਦੇ ਸਾਹਮਣੇ ਰੱਖਦਿਆਂ ਦੱਸਿਆ ਕਿ ਜੋ ਹਰ ਮਹੀਨੇ ਦੀ ਫ਼ੀਸ ਤਿੰਨ ਹਜ਼ਾਰ ਰੁਪਏ ਮਾਰਕੀਟ ਕਮੇਟੀ ਉਨ੍ਹਾਂ ਤੋਂ ਲੈਂਦੀ ਸੀ, ਉਹ ਐਡਵਾਂਸ ਲੈ ਚੁੱਕੀ ਹੈ ਪਰ ਉਸ ਦੇ ਬਾਵਜੂਦ ਠੇਕੇਦਾਰ ਦੇ ਕਰਿੰਦੇ ਗੁੰਡਾਗਰਦੀ ਨਾਲ ਉਨ੍ਹਾਂ ਤੋਂ ਇਕ ਦਿਨ ’ਚ ਦੋ ਵਾਰ 200-200 ਰੁਪਏ ਦੀ ਪਰਚੀ ਕਟਵਾਉਂਦੇ ਹਨ। ਇਕ ਪਾਸੇ ਉਹ ਪਹਿਲਾਂ ਤੋਂ ਹੀ ਤਿੰਨ ਹਜ਼ਾਰ ਰੁਪਏ ਦੇ ਚੁੱਕੇ ਹਨ ਪਰ ਉਨ੍ਹਾਂ ਤੋਂ 12 ਹਜ਼ਾਰ ਰੁਪਏ ਹੋਰ ਲਿਆ ਜਾ ਰਿਹਾ ਹੈ, ਜੋ ਸ਼ਰੇਆਮ ਧੱਕੇਸ਼ਾਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ DSP ਨੇ ਬਦਲੀ ਇੰਦੌਰ ਦੇ ਡਾਕਟਰ ਦੀ ਜ਼ਿੰਦਗੀ, ਦਿੱਤਾ ਨਵਾਂ ਜੀਵਨਦਾਨ
ਫੜ੍ਹੀ ਵਾਲਿਆਂ ਨੇ ਇਸ ਮੁੱਦੇ ਨੂੰ ਵੀ ਉਠਾਇਆ ਕਿ ਨਾਂਹ ਕਰਨ ’ਤੇ ਉਨ੍ਹਾਂ ਨਾਲ ਕੁੱਟਮਾਰ ਵੀ ਹੋਈ, ਜਦਕਿ ਠੇਕੇਦਾਰ ਦੇ ਕਰਿੰਦੇ ਬੰਦੂਕਾਂ ਲੈ ਕੇ ਵੀ ਆਏ ਸਨ। ਸ਼ੰਟੀ ਬੱਤਰਾ ਨੇ ਕਿਹਾ ਕਿ ਸੋਮਵਾਰ ਨੂੰ ਫੜ੍ਹੀ ਵਾਲਿਆਂ ਨੇ ਹੜਤਾਲ ’ਤੇ ਜਾਣ ਨੂੰ ਕਿਹਾ ਸੀ ਪਰ ਆੜ੍ਹਤੀਆਂ ਨੇ ਉਨ੍ਹਾਂ ਤੋਂ ਦੋ ਦਿਨ ਦਾ ਸਮਾਂ ਲੈ ਲਿਆ ਹੈ। ਸੋਮਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਮੰਗਲਵਾਰ ਨੂੰ ਉਹ ਸਾਰਿਆਂ ਨੂੰ ਮੰਗ-ਪੱਤਰ ਦੇਣਗੇ ਪਰ ਕੋਈ ਹੱਲ ਨਾ ਨਿਕਲਿਆ ਤਾਂ ਉਹ ਫੜ੍ਹੀ ਵਾਲਿਆਂ ਨਾਲ ਹੜਤਾਲ ’ਤੇ ਉਤਰ ਪੈਣਗੇ। ਉਨ੍ਹਾਂ ਕਿਹਾ ਕਿ ਉਹ ਮੰਗ ’ਚ ਸਾਫ਼ ਕਹਿਣਗੇ ਕਿ ਠੇਕੇਦਾਰ ਤੈਅ ਸਰਕਾਰੀ ਫ਼ੀਸ ਹੀ ਲਵੇ। ਜੇਕਰ ਗੱਲ ਨਾ ਸੁਣੀ ਗਈ ਤਾਂ ਉਹ ਹੜਤਾਲ ਕਰ ਕੇ ਠੇਕਾ ਰੱਦ ਕਰਨ ਦੀ ਮੰਗ ਕਰਨਗੇ ਅਤੇ ਫਿਰ ਠੇਕਾ ਰੱਦ ਕਰਵਾ ਕੇ ਹੀ ਹੜਤਾਲ ਖ਼ਤਮ ਕਰਨਗੇ।
ਆੜ੍ਹਤੀ ਮੋਨੂੰ ਪੁਰੀ ਨੇ ਕਿਹਾ ਕਿ ਫੜ੍ਹੀ ਵਾਲਿਆਂ ਨਾਲ ਹੋ ਰਿਹਾ ਧੱਕਾ ਸਿੱਧੇ ਤੌਰ ’ਤੇ ਆੜ੍ਹਤੀਆਂ ’ਤੇ ਅਸਰ ਪਾ ਰਿਹਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਦੇ ਸਾਰੇ ਆੜ੍ਹਤੀ ਫੜ੍ਹੀ ਵਾਲਿਆਂ ਦੇ ਸਮਰਥਨ ’ਚ ਹਨ। ਓਧਰ ‘ਆਪ’ ਆਗੂ ਅਮਿਤ ਢੱਲ ਨੇ ਵੀ ਭਰੋਸਾ ਦਿੱਤਾ ਕਿ ਉਹ ਠੇਕੇਦਾਰ ਨਾਲ ਗੱਲ ਕਰਨਗੇ ਤਾਂ ਕਿ ਕਿਸੇ ਨਾਲ ਵੀ ਧੱਕਾ ਨਾ ਹੋਵੇ। ਉਨ੍ਹਾਂ ਵੀ ਫੜ੍ਹੀ ਵਾਲਿਆਂ ਨੂੰ ਜਲਦ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਪੰਜਾਬ 'ਚ ਬੱਚਿਆਂ 'ਤੇ ਮੰਡਰਾ ਰਹੀ ਖ਼ਤਰੇ ਦੀ ਘੰਟੀ! ਪੂਰੀ ਖ਼ਬਰ ਪੜ੍ਹ ਤੁਸੀਂ ਵੀ ਹੋ ਜਾਵੋਗੇ ਹੈਰਾਨ
ਇਸ ਮੌਕੇ ਹਾਜ਼ਰ ਆੜ੍ਹਤੀਆਂ ਵਿਚ ਐੱਮ. ਜੇ. ਐੱਸ. ਬੱਤਰਾ ਸ਼ੰਟੀ, ਮੋਨੂੰ ਪੁਰੀ, ਗੋਲਡੀ ਖ਼ਾਲਸਾ, ਕਰਣ ਬੱਤਰਾ, ਮਹੇਸ਼ ਮਖੀਜਾ, ਪ੍ਰਵੇਸ਼ ਕੁਮਾਰ, ਡਿੰਪੀ ਸਚਦੇਵਾ, ਓਮ ਪ੍ਰਕਾਸ਼ ਭਾਂਬਰੀ, ਵੈਦ ਮਕਨੀ, ਆਸ਼ੂ ਢੱਲ, ਨੀਰਜ ਚਾਹਲ, ਹਰਨੂਰ ਸਿੰਘ ਮਿਗਲਾਨੀ, ਰਜਿੰਦਰ ਕੁਮਾਰ, ਮਦਨ ਗਿਰਧਰ, ਮਨਦੀਪ ਓਬਰਾਏ, ਕਿਸ਼ਨ ਅਨੇਜਾ, ਸਰਜੂ ਕਤਿਆਲ, ਮਨੀਸ਼ ਭਾਂਬਰੀ, ਸੰਨੀ ਓਬਰਾਏ, ਸੋਨੂੰ ਤੁਲੀ, ਗੁਰਪ੍ਰੀਤ ਸਿੰਘ ਤੁਲੀ, ਸੰਨੀ ਅਰੋੜਾ, ਕਮਲ ਸਚਦੇਵਾ, ਅਨਿਲ ਅਰੋੜਾ, ਰਾਜਾ ਓਬਰਾਏ, ਵੈਭਵ ਸਚਦੇਵਾ, ਹਨੀ ਕੱਕੜ, ਗੌਤਮ, ਗਿਰੀਸ਼ ਕੁਮਾਰ, ਸੁਰਿੰਦਰ ਗੁਗਲਾਨੀ, ਬਬਲੂ ਟਾਈਗਰ, ਅਮਿਤ ਕੁਮਾਰ, ਸੌਰਵ ਅਰੋੜਾ, ਪ੍ਰਿੰਸ ਬਤਰਾ, ਪ੍ਰਵੀਨ ਮਿਗਲਾਨੀ, ਸੰਨੀ ਮਿਗਲਾਨੀ, ਬੰਟੀ ਧਮੀਜਾ, ਵੀਰੂ ਕਤਿਆਲ, ਯੋਗੇਸ਼ ਕੁਮਾਰ, ਮੋਨੂੰ ਪੀ. ਪੀ. ਸੀ., ਗੁਰਦੀਪ ਮੋਂਗੀਆ, ਵੀਰੂ ਅਨੇਜਾ, ਰਾਕੇਸ਼ ਬੱਲੂ, ਰੋਹਿਤ ਸ਼ਰਮਾ, ਵਿਜੇ ਕੁਮਾਰ, ਰਿੰਕੂ, ਕਮਲ ਸ਼ਰਮਾ, ਸੰਜੀਵ ਸ਼ਰਮਾ, ਸੋਨੂੰ ਖਾਲਸਾ ਅਤੇ ਹੋਰ ਆੜ੍ਹਤੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਨੂੰ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e